JALANDHAR WEATHER

ਸਰਕਾਰੀ ਕੰਨਿਆ ਸੀ: ਸੈ: ਸਕੂਲ ਬਲਾਚੌਰ ਦੀ ਸਮਰਜੀਤ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚੋਂ ਪਹਿਲਾ ਤੇ ਪੰਜਾਬ 'ਚੋਂ 7ਵਾਂ ਸਥਾਨ ਕੀਤਾ ਹਾਸਿਲ

ਬਲਾਚੌਰ, 14 ਮਈ ( ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 112ਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਮੈਡੀਕਲ ਗਰੁੱਪ ਦੀ ਵਿਦਿਆਰਥਣ ਸਮਰਜੀਤ ਕੌਰ ਨੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਪਹਿਲਾ ਅਤੇ ਪੰਜਾਬ ਵਿਚੋਂ 7ਵਾਂ ਸਥਾਨ ਹਾਸਿਲ ਕੀਤਾ ਹੈ । ਕਾਰਪੈਂਟਰ ਦਾ ਕੰਮ ਕਰਨ ਵਾਲੇ ਰਣਧੀਰ ਸਿੰਘ ਦੀ ਬੇਟੀ ਸਮਰਜੀਤ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨੀਟ ਦੀ ਤਿਆਰੀ ਕਰ ਰਹੀ ਹੈ ਅਤੇ ਐਮ. ਬੀ. ਬੀ. ਐਸ. ਕਰਨ ਉਪਰੰਤ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਮਨਦੀਪ ਕੌਰ ਵੀ ਇਸੇ ਸਕੂਲ ਵਿਚੋਂ ਪੜ੍ਹੀ ਤੇ ਹੁਣ ਕਾਂਗੜਾ ਵਿਖੇ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰ ਰਹੀ ਹੈ। ਪ੍ਰਿੰਸੀਪਲ ਪੂਜਾ ਗੁਪਤਾ, ਸੁਨੀਲ ਕੁਮਾਰ ਸ਼ਰਮਾ, ਸੁਰਿੰਦਰਪਾਲ ਸਿੰਘ, ਸੁਨੀਲ , ਮਾਤਾ ਨਰਿੰਦਰ ਕੌਰ ਨੇ ਸਮਰਜੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ