JALANDHAR WEATHER

ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ 12ਵੀਂ ਜਮਾਤ ਦੀ ਮੈਰਿਟ ਲਿਸਟ ਚ ਆਉਣ ਵਾਲੀ ਹਰਸ਼ ਗੁਪਤਾ

 ਪੁਰਖ਼ਾਲੀ (ਰੂਪਨਗਰ), 14 ਮਈ (ਅੰਮ੍ਰਿਤਪਾਲਸਿੰਘਬੰਟੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਲੀ ਦੀ 12ਵੀਂ ਜਮਾਤ ਦੀ ਵਿਦਿਆਰਥਣ ਹਰਸ਼ ਗੁਪਤਾ ਪੁੱਤਰੀ ਸੰਦੀਪ ਕੁਮਾਰ ਵਾਸੀ ਪਿੰਡ ਪੁਰਖ਼ਾਲੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚੋਂ 97.40% ਅੰਕ ਹਾਸਿਲ ਕਰਕੇ ਪੰਜਾਬ ਵਿਚੋਂ 13ਵਾਂ ਰੈਂਕ ਹਾਸਿਲ ਕੀਤਾ ਹੈ, ਜਿਸ 'ਤੇ ਸਮੁੱਚੇ ਜ਼ਿਲ੍ਹੇ, ਸਮੂਹ ਸਟਾਫ ਅਤੇ ਮਾਪਿਆਂ ਨੂੰ ਖੂਬ ਮਾਣ ਹੈ। ਇਸ ਨਤੀਜੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖ਼ਾਲੀ ਦੇ ਲੈਕ. ਰਣਜੀਤ ਸਿੰਘ, ਐਸਐਸ ਮਾਸਟਰ ਗੁਰਪ੍ਰੀਤ ਸਿੰਘ ਅਤੇ ਮਾਸਟਰ ਨਿਤਿਸ਼ ਰਾਵਤ ਮਠਿਆਈ ਦਾ ਡੱਬਾ ਲੈ ਕੇ ਖੁਸ਼ੀ ਖੁਸ਼ੀ ਵਿਦਿਆਰਥਣ ਦੇ ਘਰ ਪੁੱਜੇ ਤਾਂ ਉਸ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਸਟਾਫ ਵਲੋਂ ਵਿਦਿਆਰਥਣ ਹਰਸ਼ ਗੁਪਤਾ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਹਰਸ਼ ਗੁਪਤਾ ਨੇ ਕਿਹਾ ਕਿ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ