ਮਾਮੂਲੀ ਤਕਰਾਰ ਕਾਰਨ ਨੌਜਵਾਨ ਨੇ ਚਲਾਈਆਂ ਗੋਲੀਆਂ 'ਚ ਮਾਂ ਨੂੰ ਹੀ ਲੱਗੀ ਗੋਲੀ

ਰਾਜਾਸਾਂਸੀ (ਅੰਮ੍ਰਿਤਸਰ) ,14 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਝੰਜੋਟੀ ਵਿਖੇ ਮਾਮੂਲੀ ਤਕਰਾਰ ਕਾਰਨ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਦੂਜੀ ਧਿਰ ਦੇ ਵਿਅਕਤੀਆਂ 'ਤੇ ਨਾਜਾਇਜ਼ ਰੱਖੇ ਪਿਸਤੌਲ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਦੋਂ ਕਿ ਗੋਲੀਆਂ ਚਲਾਉਣੀ ਵਾਲੇ ਨੌਜਵਾਨ ਦੀ ਮਾਂ ਝਗੜੇ ਨੂੰ ਰੋਕਣ ਲਈ ਅੱਗੇ ਹੋਈ ਤਾਂ ਅਚਾਨਕ ਉਸ ਦੇ ਮੋਢੇ 'ਤੇ ਗੋਲੀ ਲੱਗ ਗਈ । ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।