JALANDHAR WEATHER

ਰੈਡੀਮੈਡ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਮੁਲਾਜ਼ਮ ਦੋ ਲੱਖ ਰੁਪਏ ਤੇ ਮੋਟਰ ਸਾਈਕਲ ਲੈ ਕੇ ਹੋਇਆ ਫ਼ਰਾਰ

 ਮੰਡੀ ਲਾਧੂਕਾ (ਫ਼ਿਰੋਜ਼ਪੁਰ), 14 ਮਈ (ਰਾਕੇਸ਼ ਛਾਬੜਾ) - ਮੰਡੀ ਦੀ ਅਮਰ ਗਾਰਮੈਂਟਸ 'ਤੇ ਕੰਮ ਕਰਨ ਵਾਲਾ ਇਕ ਮੁਲਾਜ਼ਮ ਦੋ ਲੱਖ ਰੁਪਏ ਅਤੇ ਇਕ ਮੋਟਰ ਸਾਈਕਲ ਲੈ ਕੇ ਫ਼ਰਾਰ ਹੋ ਗਿਆ ਹੈ। ਦੁਕਾਨ ਦੇ ਮਾਲਕ ਇੱਛਾਪੂਰਕ ਸਿੰਘ ਕਮਰਾ ਬੱਬੂ ਨੇ ਦੱਸਿਆ ਹੈ, ਅਜੈ ਕੁਮਾਰ ਗੂੰਬਰ ਪੁੱਤਰ ਰਾਜ ਕੁਮਾਰ ਵਾਸੀ ਮੰਡੀ ਲਾਧੂਕਾ ਪਿਛਲੇ ਚਾਰ ਸਾਲ ਤੋਂ ਉਸ ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਕੱਲ੍ਹ 2 ਵਜੇ ਦੁਪਹਿਰੇ ਮੋਟਰ ਸਾਈਕਲ ਦੇ ਕੇ ਦੋ ਲੱਖ ਰੁਪਏ ਕਢਵਾਉਣ ਲਈ ਉਸ ਨੂੰ ਭੇਜਿਆ ਗਿਆ ਸੀ, ਪਰ ਉਹ ਵਾਪਸ ਨਹੀ ਪਰਤਿਆ ਹੈ। ਇੱਛਾਪੂਰਕ ਸਿੰਘ ਨੇ ਦੱਸਿਆ ਹੈ ਕਿ ਬੈਂਕ ਤੋਂ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ ਹੈ ਕਿ ਅਜੈ ਕੁਮਾਰ ਸਵਾ ਦੋ ਵਜੇ ਦੇ ਕਰੀਬ ਬੈਂਕ ਤੋਂ ਪੈਸੇ ਕਢਵਾ ਕੇ ਚਲਾ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ ਬਾਅਦ ਅਜੈ ਕੁਮਾਰ ਦੇ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੁਬਾਇਲ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਅਜੈ ਕੁਮਾਰ ਦੀ ਕਾਫ਼ੀ ਭਾਲ ਕੀਤੀ ਗਈ, ਪਰ ਉਸ ਦਾ ਕੋਈ ਅਤਾ ਪਤਾ ਨਹੀ ਲੱਗ ਸਕਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ