ਜੰਡਿਆਲਾ ਮੰਜਕੀ ਦੇ ਸਰਕਾਰੀ ਸਕੂਲ ਨੇ ਤੋੜਿਆ ਰਿਕਾਰਡ, ਚਾਰ ਲੜਕੀਆਂ ਆਈਆਂ ਮੈਰਿਟ ਵਿਚ

ਜੰਡਿਆਲਾ ਮੰਜਕੀ (ਜਲੰਧਰ),14 ਮਈ (ਸੁਰਜੀਤ ਸਿੰਘ ਜੰਡਿਆਲਾ) - ਪੀ.ਐਮ. ਸ਼੍ਰੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੰਡਿਆਲਾ ਮੰਜਕੀ ਦੀਆਂ ਚਾਰ ਵਿਦਿਆਰਥਣਾਂ ਨੇ ਮੈਰਿਟ ਵਿਚ ਆ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। 12ਵੀਂ ਜਮਾਤ ਦੀਆਂ ਮੈਰਿਟ ਵਿਚ ਆਉਣ ਵਾਲੀਆਂ ਚਾਰ ਲੜਕੀਆਂ ਵਿਚੋਂ ਅਮਨਪ੍ਰੀਤ ਕੌਰ ਪੁੱਤਰੀ ਹਰਭਜਨ ਸਿੰਘ ਨੇ 492 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਜਲੰਧਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਕੂਲ ਦੀਆਂ ਗਗਨਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ 486 ਅੰਕ, ਅਮਨਪ੍ਰੀਤ ਪੁੱਤਰੀ ਨਰਿੰਦਰ ਸਿੰਘ 487 ਅੰਕ , ਸੰਜਨਾ ਪੁੱਤਰੀ ਕਮਲਜੀਤ 491ਅੰਕ ਲੈ ਕੇ ਮੈਰਿਟ ਲਿਸਟ ਵਿਚ ਆਈਆਂ ਹਨ। ਪ੍ਰਿੰਸੀਪਲ ਸਤਪਾਲ ਸੋਢੀ ਨੇ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਮੈਂ ਦਿਲੋਂ ਵਧਾਈ ਦਿੰਦਾ ਹਾਂ। ਨਤੀਜੇ ਸੱਚਮੁੱਚ ਕਮਾਲ ਦੇ ਹਨ ਅਤੇ ਉਮੀਦਾਂ ਤੋਂ ਵੱਧ ਹਨ। ਇਹ ਸਫਲਤਾ ਸਕੂਲ ਦੀ ਟੀਮ ਦੇ ਹਰੇਕ ਮੈਂਬਰ ਦੇ ਸਮੂਹਿਕ ਯਤਨਾਂ ਅਤੇ ਸਮਰਪਣ ਭਾਵਨਾ ਦਾ ਪ੍ਰਮਾਣ ਹੈ । ਲੰਬੇ ਸਮੇਂ ਤੋਂ ਰੱਖੇ ਗਏ ਸਾਂਝੇ ਦ੍ਰਿਸ਼ਟੀਕੋਣ ਨੂੰ ਮਹਿਸੂਸ ਕਰਦੇ ਹੋਏ ਇਸ ਮਹੱਤਵਪੂਰਨ ਪ੍ਰਾਪਤੀ ਲਈ ਦੁਬਾਰਾ ਸਮੁੱਚੇ ਸਟਾਫ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ।