ਜ਼ਹਿਰੀਲੀ ਸ਼ਰਾਬ ਨੇ ਪਿੰਡ ਕਰਨਾਲਾ ਦੇ ਇਕ ਹੋਰ ਨੌਜਵਾਨ ਨੂੰ ਨਿਗਲਿਆ

ਕੱਥੂਨੰਗਲ, (ਗੁਰਦਾਸਪੁਰ), 15 ਮਈ (ਦਲਵਿੰਦਰ ਸਿੰਘ ਰੰਧਾਵਾ)- ਹਲਕਾ ਮਜੀਠਾ ਵਿਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਮੌਤਾਂ ਤੋਂ ਬਾਅਦ ਅੱਜ ਫਿਰ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਪਿੰਡ ਕਰਨਾਲਾ ਦੇ ਵਾਸੀ ਬਿੱਲੂ 35 ਸਾਲ ਪੁੱਤਰ ਹਰਿਦੁਆਰੀ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਪੁਲਿਸ ਵਲੋਂ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ ਹੈ।