ਪਟਿਆਲਾ 'ਚ SHO ਜਸਪ੍ਰੀਤ ਸਿੰਘ 'ਤੇ ਡਿੱਗੀ ਗਾਜ਼, ਕੀਤਾ ਸਸਪੈਂਡ

ਪਟਿਆਲਾ, 15 ਮਈ (ਅਮਨਦੀਪ ਸਿੰਘ)-ਨਾਭਾ ਦੀ ਸਬ-ਤਹਿਸੀਲ ਭਾਦਸੋਂ ਥਾਣੇ ਦੇ ਐੱਸ.ਐੱਚ.ਓ. ਜਸਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਟਿਆਲਾ ਜ਼ਿਲ੍ਹੇ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਵਲੋਂ ਵੱਡੀ ਕਾਰਵਾਈ ਕਰਦਿਆਂ ਐੱਸ.ਐੱਚ.ਓ. ਜਸਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਦਰਅਸਲ ਭਾਦਸੋਂ ਥਾਣੇ ਵਿਚ ਪਬਲਿਕ ਡੀਲਿੰਗ ਚੰਗੀ ਨਾ ਹੋਣ ਦੇ ਚੱਲਦਿਆਂ ਪੁਲਿਸ ਵਿਭਾਗ ਵਲੋਂ ਇਹ ਐਕਸ਼ਨ ਲਿਆ ਗਿਆ ਹੈ। SSP ਦੇ ਆਦੇਸ਼ਾਂ 'ਤੈ SHO ਜਸਪ੍ਰੀਤ ਸਿੰਘ ਸਸਪੈਂਡ ਕੀਤਾ ਹੈ।