ਮੰਤਰੀ ਧਾਲੀਵਾਲ ਨੇ ਮਜੀਠਾ ਸ਼ਰਾਬ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੀਤੇ ਮੁਆਵਜ਼ੇ ਦੇ ਚੈੱਕ ਤਕਸੀਮ

ਮਜੀਠਾ, 15 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਗੁਰਦੁਆਰਾ ਭਗਤ ਨਾਮਦੇਵ ਸਿੰਘ ਮਰੜੀ ਕਲਾਂ ਵਿਖੇ ਅੱਜ ਇਕ ਕਰਵਾਏ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਰਾਬ ਕਾਂਡ ਦੇ 22 ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੋ ਦਿਨ ਪਹਿਲਾਂ ਇਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ਪੀੜਤ ਪਰਿਵਾਰਾਂ ਨਾਲ ਵਾਅਦਾ ਕਰਕੇ ਗਏ ਸਨ, ਜੋ ਅੱਜ ਪੂਰਾ ਕੀਤਾ ਗਿਆ।