ਹਥਿਆਰਾਂ ਨਾਲ ਲੈਸ ਲੁਟੇਰਿਆਂ ਕਰਿਆਨੇ ਦੀ ਦੁਕਾਨ 'ਤੇ ਕੀਤਾ ਹਮਲਾ

ਚੋਗਾਵਾਂ/ਅੰਮ੍ਰਿਤਸਰ, 15 ਮਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਸ਼ੀਲਾ ਸ਼ਾਹ ਕਰਿਆਨਾ ਸਟੋਰ ਉਤੇ ਲੁੱਟ ਦੀ ਘਟਨਾ ਵਾਪਰੀ। ਤਿੰਨ ਲੁਟੇਰੇ ਜੋ ਕਿ ਮੋਟਰਸਾਈਕਲ ਉਤੇ ਆਏ। ਉਹ ਪਿਸਟਲ, ਦਾਤਰ ਤੇ ਕਿਰਚ ਨਾਲ ਲੈਸ ਸਨ। ਆਉਂਦਿਆਂ ਹੀ ਦੁਕਾਨਦਾਰ ਸੁਨੀਲ ਕੁਮਾਰ ਦੇ ਸਿਰ ਉੱਪਰ ਪਿਸਤੌਲ ਤਾਨ ਕੇ ਪੈਸਿਆਂ ਦੀ ਮੰਗ ਕੀਤੀ। ਇਕ ਲੁਟੇਰੇ ਨੇ ਦੁਕਾਨ ਵਿਚ ਕੰਮ ਕਰਨ ਵਾਲੀ ਲੜਕੀ ਦੇ ਕਿਰਚ ਰੱਖ ਦਿੱਤੀ। ਦੁਕਾਨਦਾਰ ਵਲੋਂ ਰੌਲਾ ਪਾਉਣ ਉਤੇ ਆਸ-ਪਾਸ ਖੜ੍ਹੇ ਲੋਕਾਂ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਲੁੱਟ ਦੀ ਘਟਨਾ ਅਸਫਲ ਦੇਖ ਕੇ ਲੁਟੇਰੇ ਮੌਕੇ ਉਤੇ ਫਰਾਰ ਹੋ ਗਏ। ਘਟਨਾ ਸਥਾਨ ਉਤੇ ਥਾਣਾ ਲੋਪੋਕੇ ਦੀ ਪੁਲਿਸ ਨੇ ਮੌਕਾ ਵੇਖਿਆ ਤੇ ਸੀ.ਸੀ. ਟੀ.ਵੀ. ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ।