ਕਰਨਲ ਸੋਫੀਆ ਬਾਰੇ ਦਿੱਤੇ ਬਿਆਨ ’ਤੇ ਵਿਜੇ ਸ਼ਾਹ ਨੇ ਮੰਗੀ ਮੁਆਫ਼ੀ

ਮੱਧ ਪ੍ਰਦੇਸ਼, 15 ਮਈ- ਕਰਨਲ ਸੋਫੀਆ ਬਾਰੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਜੇ ਸ਼ਾਹ ਨੇ ਇਕ ਵੀਡੀਓ ਜਾਰੀ ਕਰ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ, ਵਿਜੇ ਸ਼ਾਹ, ਆਪਣੇ ਹਾਲੀਆ ਬਿਆਨ ਤੋਂ ਨਾ ਸਿਰਫ਼ ਸ਼ਰਮਿੰਦਾ ਅਤੇ ਦੁਖੀ ਹਾਂ, ਜਿਸ ਨੇ ਹਰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਮੈਂ ਦਿਲੋਂ ਮੁਆਫੀ ਵੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਭੈਣ ਸੋਫੀਆ ਕੁਰੈਸ਼ੀ ਜੀ ਨੇ ਆਪਣਾ ਰਾਸ਼ਟਰੀ ਫਰਜ਼ ਨਿਭਾਉਂਦੇ ਹੋਏ ਜਾਤ ਅਤੇ ਸਮਾਜ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ।