ਨਿੱਜੀ ਯੂਨੀਵਰਸਿਟੀ ਦੇ ਬਾਹਰ ਸੁਡਾਨੀ ਵਿਦਿਆਰਥੀ ਦੀ ਹੱਤਿਆ
ਫਗਵਾੜਾ, (ਕਪੂਰਥਲਾ), 15 ਮਈ (ਹਰਜੋਤ ਸਿੰਘ ਚਾਨਾ)- ਇਥੇ ਸਥਿਤ ਇਕ ਨਿੱਜੀ ਯੂਨੀਵਰਸਿਟੀ ਦੇ ਇਕ ਸੁਡਾਨੀ ਵਿਦਿਆਰਥੀ ਦੀ ਬੁੱਧਵਾਰ ਦੇਰ ਰਾਤ ਨੂੰ ਯੂਨੀਵਰਸਿਟੀ ਦੇ ਬਾਹਰ ਹੋਰ ਵਿਦਿਆਰਥੀਆਂ ਦੇ ਸਮੂਹ ਵਲੋਂ ਹੱਤਿਆ ਕਰ ਦਿੱਤੀ ਗਈ ਹੈ। ਇਸ ਸੰਬੰਧੀ ਛੇ ਵਿਦਿਆਰਥੀਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।