ਗੈਰਾਜ ’ਚ ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ


ਮਾਛੀਵਾੜਾ ਸਾਹਿਬ, (ਲੁਧਿਆਣਾ), 16 ਮਈ (ਮਨੋਜ ਕੁਮਾਰ)- ਸਮਰਾਲਾ ਰੋਡ ’ਤੇ ਪੈਂਦੀ ਬੈਂਕ ਕਲੋਨੀ ਵਿਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਵਰਕਸ਼ਾਪ ਦੇ ਗੈਰਾਜ ਵਿਚ ਰਿਪੇਅਰ ਲਈ ਖੜੀ ਸਵਿੱਫਟ ਕਾਰ ਨੂੰ ਅੱਗ ਲੱਗ ਗਈ। ਅਚਾਨਕ ਵਾਪਰੇ ਇਸ ਹਾਦਸੇ ਵਿਚ ਨਾਲ ਖੜੀ ਇਕ ਹੋਰ ਕਾਰ ਹੋਂਡਾ ਅਮੇਜ ਨੂੰ ਵੀ ਕੁਝ ਨੁਕਸਾਨ ਪਹੁੰਚਿਆ। ਹਾਲਾਂਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਦਾ ਬਚਾਅ ਰਿਹਾ। ਵਰਕਸ਼ਾਪ ਦੇ ਮਾਲਕ ਉਮਕਾਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਸਮਝ ਤੋਂ ਬਾਹਰ ਹੈ, ਕਿਉਂਕਿ ਕਾਰ ਵਿਚ ਬੈਟਰੀ ਵੀ ਨਹੀਂ ਰੱਖੀ ਸੀ ਪਰ ਇਸ ਅੱਗ ਨੇ ਉਨ੍ਹਾਂ ਦੇ ਵਰਕਸ਼ਾਪ ਦਾ ਸਪੇਅਰ ਪਾਰਟ ਸਮੇਤ ਕਰੀਬ 10-12 ਲੱਖ ਦਾ ਹੋਰ ਵੀ ਨੁਕਸਾਨ ਕਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।