ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਮੈਰਾਥਨ ਦਾ ਆਯੋਜਨ

ਨਵੀਂ ਦਿੱਲੀ, 18 ਮਈ - ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਮੈਰਾਥਨ ਦਾ ਆਯੋਜਨ ਕੀਤਾ ਗਿਆ।ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ ਇਕ ਦੇਸ਼ ਵਿਆਪੀ ਤੰਦਰੁਸਤੀ ਲਹਿਰ ਹੈ ਜੋ ਦਸੰਬਰ 2024 ਵਿਚ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹ ਪਹਿਲ ਸਾਈਕਲਿੰਗ ਨੂੰ ਕਈ ਸਿਹਤ ਲਾਭਾਂ ਦੇ ਨਾਲ ਇਕ ਟਿਕਾਊ, ਸਮਾਵੇਸ਼ੀ ਅਤੇ ਵਾਤਾਵਰਣ-ਅਨੁਕੂਲ ਕਸਰਤ ਦੇ ਰੂਪ ਵਜੋਂ ਉਤਸ਼ਾਹਿਤ ਕਰਦੀ ਹੈ।