JALANDHAR WEATHER

ਮਹਾਰਾਸ਼ਟਰ ਦੇ ਕਲਿਆਣ ਵਿਚ ਭਿਆਨਕ ਹਾਦਸਾ, ਇਮਾਰਤ ਦੀ ਸਲੈਬ ਡਿੱਗੀ, 6 ਲੋਕਾਂ ਦੀ ਮੌਤ, ਕਈ ਦੱਬੇ ਹੋਏ

ਮੁੰਬਈ, 20 ਮਈ - ਮਹਾਰਾਸ਼ਟਰ ਦੇ ਕਲਿਆਣ ਵਿਚ ਇਕ ਦੁਖਦਾਈ ਘਟਨਾ ਵਾਪਰੀ ਜਿੱਥੇ ਚੰਦੀਨਗਰ ਥਾਣਾ ਖੇਤਰ ਵਿਚ ਸਥਿਤ ਸਪਤਸ਼ਰੁੰਗੀ ਨਾਂਅ ਦੀ ਇਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਦੂਜੀ ਮੰਜ਼ਿਲ ਦੀ ਸਲੈਬ ਅਚਾਨਕ ਢਹਿ ਗਈ। ਸਲੈਬ ਸਿੱਧਾ ਹੇਠਾਂ ਡਿਗ ਗਈ, ਜਿਸ ਨਾਲ ਇਮਾਰਤ ਦੀਆਂ ਹੇਠਲੀਆਂ ਮੰਜ਼ਿਲਾਂ 'ਤੇ ਰਹਿਣ ਵਾਲੇ ਲੋਕ ਫਸ ਗਏ। ਇਸ ਹਾਦਸੇ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਿਨ੍ਹਾਂ ਵਿਚ ਤਿੰਨ ਔਰਤਾਂ ਅਤੇ ਡੇਢ ਸਾਲ ਦੀ ਇਕ ਬੱਚੀ ਸ਼ਾਮਲ ਹੈ। ਤਿੰਨ ਹੋਰ ਜ਼ਖ਼ਮੀਆਂ ਨੂੰ ਮਲਬੇ ਤੋਂ ਬਚਾਇਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਗਭਗ 10 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ