ਯੂ.ਪੀ. ਏ.ਟੀ.ਐਸ. ਨੇ ਤੁਫੈਲ ਨੂੰ ਪਾਕਿ ਜਾਸੂਸੀ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ

ਉੱਤਰ ਪ੍ਰਦੇਸ਼, 22 ਮਈ-ਯੂ.ਪੀ. ਏ.ਟੀ.ਐਸ. ਨੇ ਵਾਰਾਣਸੀ ਤੋਂ ਇਕ ਤੁਫੈਲ ਪੁੱਤਰ ਮਕਸੂਦ ਆਲਮ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਉਹ ਭਾਰਤ ਦੀ ਅੰਦਰੂਨੀ ਸੁਰੱਖਿਆ ਬਾਰੇ ਮਹੱਤਵਪੂਰਨ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕਰ ਰਿਹਾ ਸੀ। ਇਸ ਖੁਫੀਆ ਜਾਣਕਾਰੀ ਨੂੰ ਵਿਕਸਿਤ ਕਰਨ 'ਤੇ ਏ.ਟੀ.ਐਸ. ਫੀਲਡ ਯੂਨਿਟ ਵਾਰਾਣਸੀ ਨੇ ਪੁਸ਼ਟੀ ਕੀਤੀ ਕਿ ਤੁਫੈਲ ਪਾਕਿਸਤਾਨ ਦੇ ਕਈ ਲੋਕਾਂ ਦੇ ਸੰਪਰਕ ਵਿਚ ਸੀ। ਉਹ ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ, ਤਹਿਰੀਕ-ਏ-ਲਬੈਕ ਦੇ ਨੇਤਾ ਮੌਲਾਨਾ ਸ਼ਾਹ ਰਿਜ਼ਵੀ ਦੇ ਵੀਡੀਓ ਵਟਸਐਪ ਸਮੂਹਾਂ ਵਿਚ ਸਾਂਝੇ ਕਰਦਾ ਸੀ। ਇਸ ਤੋਂ ਇਲਾਵਾ ਉਸਨੇ 'ਗਜ਼ਵਾ-ਏ-ਹਿੰਦ', ਬਾਬਰੀ ਮਸਜਿਦ ਦਾ ਬਦਲਾ ਲੈਣ ਅਤੇ ਭਾਰਤ ਵਿਚ ਸ਼ਰੀਅਤ ਲਾਗੂ ਕਰਨ ਲਈ ਸੁਨੇਹੇ ਸਾਂਝੇ ਕੀਤੇ।