JALANDHAR WEATHER

ਪਾਕਿਸਤਾਨ ਤੋਂ 14 ਭਾਰਤੀ ਅਟਾਰੀ ਵਾਹਗਾ ਸਰਹੱਦ ਰਸਤੇ ਪਰਤੇ ਵਤਨ

ਅਟਾਰੀ (ਅੰਮ੍ਰਿਤਸਰ) , 22 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਪਹਿਲਗਾਮ ਹਮਲੇ ਤੋਂ ਪਹਿਲਾਂ ਪਾਕਿਸਤਾਨ ਗਏ 14 ਭਾਰਤੀ ਯਾਤਰੀ ਵਤਨ ਪਰਤੇ ਹਨ। ਰੀਟਰੀਟ ਸੈਰਾਮਨੀ ਦੀ ਰਸਮ ਵੀ ਦੋਵਾਂ ਦੇਸ਼ਾਂ ਦੇ ਗੇਟ ਬੰਦ ਕਰਕੇ ਨਿਭਾਈ ਜਾਂਦੀ ਹੈ। ਆਵਾਜਾਈ ਸਮੇਂ ਹੀ ਗੇਟ ਖੋਲ੍ਹੇ ਜਾਂਦੇ ਹਨ। ਭਾਰਤ ਪਰਤੇ ਪਰਿਵਾਰਾਂ ਦੇ ਮੁਖੀਆਂ ਨੇ ਧਰਤੀ ਮਾਂ ਨੂੰ ਮੱਥਾ ਟੇਕਿਆ ਅਤੇ ਯਾਦਾਂ ਤਾਜ਼ੀਆਂ ਕੀਤੀਆਂ। ਇਹ ਪਰਿਵਾਰ ਰਾਜਸਥਾਨ ਦੇ ਜੈਸਲਮੇਰ ਸ਼ਹਿਰ ਦੇ ਰਹਿਣ ਵਾਲੇ ਹਨ। ਏ. ਖ਼ਾਨ ਅਤੇ ਜੇ.ਖ਼ਾਨ ਪਾਕਿਸਤਾਨ ਰਹਿੰਦੇ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਇਕ ਮਹੀਨੇ ਦੇ ਵੀਜੇ 'ਤੇ ਮਿਲਣ ਗਏ ਸਨ। ਜੀਵਨ ਖ਼ਾਨ ਅਤੇ ਅਲਫਾ ਖ਼ਾਨ ਆਪਣੇ 14 ਪਰਿਵਾਰਕ ਮੈਂਬਰਾਂ ਸਮੇਤ ਸਰਕਾਰ ਵਲੋਂ ਆਗਿਆ ਮਿਲਣ ਤੋਂ ਬਾਅਦ ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਆਏ। ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ