ਭੋਪਾਲ ਵਿਚ ਮੌਸਮ ਬਦਲਿਆ , ਤੇਜ਼ ਤੂਫਾਨ ਨਾਲ ਪਿਆ ਮੀਂਹ

ਭੋਪਾਲ ,22 ਮਈ - ਭੋਪਾਲ ਵਿਚ ਅਚਾਨਕ ਮੌਸਮ ਬਦਲ ਗਿਆ। ਦਿਨ ਭਰ ਤੇਜ਼ ਗਰਮੀ ਤੋਂ ਬਾਅਦ ਰਾਤ ਨੂੰ ਅਚਾਨਕ ਇਕ ਤੇਜ਼ ਤੂਫ਼ਾਨ ਸ਼ੁਰੂ ਹੋ ਗਿਆ ਅਤੇ ਥੋੜ੍ਹੇ ਸਮੇਂ ਵਿਚ ਹੀ ਭਾਰੀ ਮੀਂਹ ਸ਼ੁਰੂ ਹੋ ਗਿਆ।ਮੌਸਮ ਵਿਚ ਇਸ ਬਦਲਾਅ ਕਾਰਨ ਭੋਪਾਲ ਦੇ ਕਈ ਇਲਾਕਿਆਂ ਤੋਂ ਦਰੱਖਤ ਡਿੱਗਣ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਹਨ। ਮੌਸਮ ਵਿਭਾਗ ਅਨੁਸਾਰ ਹਵਾ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ।