ਆਸਟ੍ਰੇਲੀਆ 'ਚ ਪਰਵਿੰਦਰ ਕੌਰ ਬਣੀ MP

ਨਵਾਂਸ਼ਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲ਼ਾਚੌਰ ਦੇ ਬਲਾਕ ਸੜੋਆ ਦੇ ਪਿੰਡ ਹਿਆਤਪੁਰ ਰੁੜਕੀ ਦੀ ਜੰਮਪਲ ਅਤੇ ਸ. ਕਸ਼ਮੀਰ ਸਿੰਘ ਹੋਰਾਂ ਦੀ ਧੀ ਪਰਵਿੰਦਰ ਕੌਰ ਆਸਟ੍ਰੇਲੀਆ ਦੇ ਸੂਬੇ ਪੱਛਮੀ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਪਹਿਲੀ ਸਿੱਖ ਪੰਜਾਬਣ ਮੈਂਬਰ ਪਾਰਲੀਮੈਂਟ ਬਣੀ। ਇਹ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਵਿਚ ਪਹਿਲੇ ਪੰਜਾਬੀ ਮੈਂਬਰ ਪਾਰਲੀਮੈਂਟ ਹੋਣ ਦਾ ਮਾਣ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੰਗਲਾਂ ਦੇ ਗੁਰਮੇਸ਼ ਸਿੰਘ ਹੋਰਾਂ ਦੇ ਹਿੱਸੇ ਆਇਆ ਹੈ।