ਨਵਾਂਸ਼ਹਿਰ ਦੇ ਪੰਜ ਪੁਲਿਸ ਅਫਸਰਾਂ ਨੂੰ ਮਿਲੀ ਡੀ.ਜੀ.ਪੀ. ਡੈਸਕ
.jpeg)
.jpeg)
.jpeg)

ਨਵਾਂਸਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਪੁਲਿਸ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਅਤੇ ਯੁੱਧ ਨਸ਼ਿਆਂ ਵਿਰੁੱਧ ਚੰਗੀ ਭੂਮਿਕਾ ਨਿਭਾਉਣ ਅਤੇ ਸਖਤੀ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰਨ ਤਹਿਤ ਪੰਜਾਬ ਪੁਲਿਸ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਡੀ.ਜੀ.ਪੀ. ਗੌਰਵ ਯਾਦਵ ਵਲੋਂ ਡੀ.ਜੀ.ਪੀ. ਡੈਸਕ ਦੇਣ ਦਾ ਪੱਤਰ ਜਾਰੀ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਦੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚੰਗੀਆਂ ਸੇਵਾਵਾਂ ਬਦਲੇ ਡੀ.ਜੀ.ਪੀ. ਡੈਸਕ ਦਿੱਤੀ ਜਾਵੇਗੀ, ਉਨ੍ਹਾਂ ਵਿਚ ਰਾਜਕੁਮਾਰ ਬਜਾੜ ਡੀ.ਐਸ.ਪੀ. ਨਵਾਂਸਹਿਰ, ਇੰਸਪੈਕਟਰ ਨਰੇਸ਼ ਕੁਮਾਰੀ ਥਾਣਾ ਮੁਖੀ ਔੜ, ਅਸ਼ੋਕ ਕੁਮਾਰ ਥਾਣਾ ਮੁਖੀ ਸਦਰ ਨਵਾਂਸ਼ਹਿਰ, ਏ.ਐਸ.ਆਈ. ਅਮਰਜੀਤ ਕੌਰ ਚੌਕੀ ਇੰਚਾਰਜ ਜਾਡਲਾ, ਹੈੱਡ ਕਾਂਸਟੇਬਲ ਰਵੀ ਕੁਮਾਰ ਥਾਣਾ ਸਿਟੀ ਨਵਾਂਸ਼ਹਿਰ ਸ਼ਾਮਿਲ ਹਨ। ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਡੀ.ਜੀ.ਪੀ. ਡੈਸਕ ਮਿਲਣ ਦੇ ਐਲਾਨ ਉਪਰੰਤ ਡਾਕਟਰ ਮਹਿਤਾਬ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ।