ਸਰਹਿੰਦ ਨਹਿਰ ਚੋਂ ਭੇਦਭਰੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼
ਸ੍ਰੀ ਚਮਕੌਰ ਸਾਹਿਬ, 25 ਮਈ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਭੈਰੋਂਮਾਜਰਾ ਮਾਰਗ ਵਾਲੇ ਪਾਸੇ ਸਰਹਿੰਦ ਨਹਿਰ ਚੋਂ ਗੁੱਜਰਾਂ ਦੇ 18 ਸਾਲਾਂ ਨੌਜਵਾਨ ਦੀ ਲਾਸ਼ ਭੇਦਭਰੀ ਹਾਲਤ ਵਿਚ ਮਿਲੀ ਹੈ। ਚਮਕੌਰ ਸਾਹਿਬ ਪੁਲਿਸ ਨੇ ਲਾਸ਼ ਨਹਿਰ ਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।