JALANDHAR WEATHER

ਹਿਮਾਚਲ ਸਕੱਤਰੇਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਸਖ਼ਤ

ਸ਼ਿਮਲਾ, 26 ਮਈ- ਹਿਮਾਚਲ ਪ੍ਰਦੇਸ਼ ਰਾਜ ਸਕੱਤਰੇਤ ਵਿਚ ਬੰਬ ਹੋਣ ਦੀ ਆਈ ਇਕ ਈ. ਮੇਲ ਨੇ ਸੁਰੱਖਿਆ ਬਲਾਂ ਨੂੰ ਹਫੜਾ-ਦਫੜੀ ਵਿਚ ਪਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ, ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ, ਵਿਸਫੋਟਕ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ, ਬੰਬ ਨਿਰੋਧਕ ਅਤੇ ਕੁੱਤਿਆਂ ਦੇ ਦਸਤੇ ਰਾਜ ਸਕੱਤਰੇਤ ਪਹੁੰਚੇ ਅਤੇ ਇਮਾਰਤ ਦੀ ਪੂਰੀ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਧਮਕੀ ਝੂਠੀ ਸਾਬਤ ਹੋਈ, ਪਰ ਸਾਵਧਾਨੀ ਵਜੋਂ ਸਕੱਤਰੇਤ ਵਿਖੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਅਧਿਕਾਰੀਆਂ ਅਨੁਸਾਰ, ਈ.ਮੇਲ ਦੇ ਸਰੋਤ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਲ ਇਹ ਦੂਜੀ ਵਾਰ ਹੈ, ਜਦੋਂ ਸਕੱਤਰੇਤ ਨੂੰ ਬੰਬ ਦੀ ਧਮਕੀ ਵਾਲਾ ਈ.ਮੇਲ ਮਿਲਿਆ ਹੈ। ਅਪ੍ਰੈਲ ਵਿਚ ਵੀ ਸਕੱਤਰੇਤ ਵਿਚ ਬੰਬ ਹੋਣ ਦੀ ਅਫ਼ਵਾਹ ਫੈਲੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ