ਹਲਕਾ ਇੰਚਾਰਜ ਮਿਆਦੀਆਂ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਵੱਖ-ਵੱਖ ਪਿੰਡਾਂ 'ਚ ਆਗਾਜ਼

ਓਠੀਆਂ ( ਅੰਮ੍ਰਿਤਸਰ ) , 27 ਮਈ ( ਗੁਰਵਿੰਦਰ ਸਿੰਘ ਛੀਨਾ )- ਪੰਜਾਬ ਚੋਂ ਵੱਧ ਰਹੇ ਨਸ਼ਿਆਂ ਨੂੰ ਰੋਕਣ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਵਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਜਸਤਰਵਾਲ, ਉਮਰਪੁਰਾ ਛੀਨਾ ਕਰਮ ਸਿੰਘ ਅਤੇ ਈਸਾਪੁਰ ਵਿਖੇ ਪਿੰਡਾਂ ਦੇ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਿਆਦੀਆਂ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਦਰਿਆ ਨੂੰ ਅੱਜ ਨਸ਼ਿਆਂ ਦੀ ਭੈੜੀ ਬਿਮਾਰੀ ਨੇ ਗਾਲ ਕੇ ਰੱਖ ਦਿੱਤਾ ।