ਅੰਮ੍ਰਿਤਸਰ ’ਚ ਇਕ ਹੋਰ ਪੁਲਿਸ ਮੁਕਾਬਲਾ
ਅੰਮ੍ਰਿਤਸਰ, 26 ਮਈ (ਰੇਸ਼ਮ ਸਿੰਘ)- ਅਕਾਲੀ ਆਗੂ ਦੇ ਕਤਲ ਦੇ ਮਾਮਲੇ ’ਚ ਭਗੋੜੇ ਮੁਲਜ਼ਮਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ, ਜਿਸ ’ਚ ਇਕ ਮੁਲਜ਼ਮ ਜ਼ਖਮੀ ਵੀ ਹੋਇਆ ਹੈ। ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੁੱਜ ਰਹੇ ਹਨ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਕਾਰ ਖੋਹਣ ਵਾਲੇ ਮੁਲਜ਼ਮਾਂ ਦਾ ਵੀ ਬੀਤੇ ਦਿਨ ਹੀ ਪੁਲਿਸ ਮੁਕਾਬਲਾ ਹੋਇਆ ਸੀ।