ਪੰਜਾਬ ਦੇ ਕਿਸਾਨਾਂ ਨਾਲ ਧੱਕਾ ਬੰਦ ਕਰੇ ਆਪ ਸਰਕਾਰ- ਸੁਖਬੀਰ ਸਿੰਘ ਬਾਦਲ

ਇਆਲੀ/ਥਰੀਕੇ (ਲੁਧਿਆਣਾ), 28 ਮਈ, (ਮਨਜੀਤ ਸਿੰਘ ਦੁੱਗਰੀ)- ਸੂਬੇ ਦੀ ਆਪ ਸਰਕਾਰ ਵਲੋਂ ਗਲਾਡਾ ਰਾਹੀਂ ਲੁਧਿਆਣਾ ਦੇ ਨਾਲ ਲੱਗਦੇ 32 ਪਿੰਡਾਂ ਦੀ 24 ਹਜ਼ਾਰ ਏਕੜ ਤੋਂ ਵੱਧ ਐਕਵਾਇਰ ਕੀਤੀ ਜਾਣ ਵਾਲੀ ਉਪਜਾਊ ਜ਼ਮੀਨ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਮਾਰਗ ਸਥਿਤ ਗਲਾਡਾ ਦਫ਼ਤਰ ਅੱਗੇ ਦਿੱਤੇ ਰੋਸ ਧਰਨੇ ਵਿਚ ਪੰਜਾਬ ਭਰ ਤੋਂ ਆਏ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰਨਾ ਬੰਦ ਕਰੇ। ਇਸ ਮੌਕੇ ਉਨ੍ਹਾਂ ਬਾਹਰੀ ਲੁਟੇਰਿਆਂ ਤੋਂ ਪੰਜਾਬ ਨੂੰ ਬਚਾਉਣ ਲਈ ਜੰਗ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ।