JALANDHAR WEATHER

ਲੱਖਾਂ ਦੀ ਬੈਂਕ ਡਕੈਤੀ ਦਾ ਮਾਸਟਰਮਾਈਂਡ ਹਥਿਆਰਾਂ ਸਣੇ ਕਾਬੂ

ਤਰਨਤਾਰਨ, 29 ਮਈ (ਹਰਿੰਦਰ ਸਿੰਘ)-29 ਫਰਵਰੀ 2024 ਨੂੰ ਝਬਾਲ ਵਿਖੇ ਐਸ.ਬੀ.ਆਈ. ਬੈਂਕ ਵਿਚ 7 ਲੱਖ 82 ਹਜ਼ਾਰ ਰੁਪਏ ਦੇ ਡਾਕੇ ਦੇ ਮਾਮਲੇ ਵਿਚ ਏ.ਜੀ.ਟੀ.ਐਫ. ਅਤੇ ਤਰਨਤਾਰਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਵਿਅਕਤੀ ਇਸ ਡਾਕੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਪਾਸੋਂ ਪੁਲਿਸ ਨੇ ਇਕ ਪੁਆਇੰਟ 30 ਬੋਰ ਦਾ ਕੈਲੀਬਰ ਪਿਸਟਲ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਏ.ਜੀ.ਟੀ.ਐਫ. ਦੇ ਏ.ਆਈ.ਜੀ. ਸੰਦੀਪ ਗੋਇਲ ਅਤੇ ਐਸ.ਐਸ.ਪੀ. ਅਭਿਮੰਨਿਊ ਰਾਣਾ ਨੇ ਦੱਸਿਆ ਕਿ 29 ਫਰਵਰੀ ਨੂੰ ਐਸ.ਬੀ.ਆਈ. ਬੈਂਕ ਝਬਾਲ ਦੇ ਕੈਸ਼ੀਅਰ ਅਸ਼ਵਨੀ ਕੁਮਾਰ ਕੋਲੋਂ 7 ਲੱਖ 82 ਹਜ਼ਾਰ 50 ਰੁਪਏ ਲੁੱਟੇ ਸਨ ਅਤੇ ਬੈਂਕ ਦੇ ਗਾਰਡ ਕੰਵਲਜੀਤ ਸਿੰਘ ਦੀ 12 ਬੋਰ ਦੀ ਰਾਈਫ਼ਲ ਵੀ ਲੁੱਟ ਕੇ ਲੈ ਗਏ ਸਨ। ਇਸ ਮਾਮਲੇ ਵਿਚ ਏ.ਜੀ.ਟੀ.ਐਫ. ਅਤੇ ਤਰਨਤਾਰਨ ਪੁਲਿਸ ਨੇ ਸ਼ਹਿਜਾਦ ਸਿੰਘ ਨੂੰ ਉਸ ਦੇ ਘਰੋਂ ਤਰਨਤਾਰਨ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪੁਆਇੰਟ 32 ਕੈਲੀਬਰ ਪਿਸਟਲ, ਤਿੰਨ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ