JALANDHAR WEATHER

ਪਿੰਡ ਲੱਧੜਾਂ ’ਚ ਬੇਅਦਬੀ ਦੀ ਘਟਨਾ ਹੋਣ ਦਾ ਦੋਸ਼

ਸਮਰਾਲਾ, (ਲੁਧਿਆਣਾ) 30 ਮਈ, (ਰਾਮ ਗੋਪਾਲ ਸੋਫਤ)-ਇਥੋਂ ਨਜ਼ਦੀਕੀ ਪਿੰਡ ਲੱਧੜਾ ਦੇ ਗੁਰਦੁਆਰਾ ਸਾਹਿਬ ’ਚ ਦਰਬਾਰ ਸਾਹਿਬ ਵਿਚ ਦੱਸਣ ਅਨੁਸਾਰ ਜਗਦੀ ਜੋਤ ਤੋਂ ਲੱਗੀ ਅੱਗ ਵਿਚ ਗੁਟਖਾ ਸਾਹਿਬ ਅਤੇ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਵੀ ਪਹੁੰਚ ਗਏ ਹਨ। ਇਸ ਘਟਨਾ ਦੀ ਸੱਚਾਈ ਪਤਾ ਕਰਨ ਲਈ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਇਸ ਪਿੰਡ ਅਤੇ ਲਾਗਲੇ ਇਕ ਹੋਰ ਪਿੰਡ ਦੇ ਆਧਾਰਤ ਬਣੀ ਪ੍ਰਬੰਧਕ ਕਮੇਟੀ ਵਿਚ ਟਕਰਾਅ ਚੱਲ ਰਿਹਾ ਹੈ। ਉਧਰ ਗੁਰੂ ਘਰ ਵਿਚ ਅੱਗ ਲੱਗਣ ਦੀ ਵਾਪਰੀ ਇਸ ਘਟਨਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਟੀਮ ਦੇ ਮੈਂਬਰ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਮੈਨੇਜਰ ਅਤੇ ਹੈੱਡ ਗ੍ਰੰਥੀ ਵੀ ਇਥੇ ਪੜਤਾਲ ਕਰਨ ਲਈ ਪਹੁੰਚੇ ਹਨ। ਪਿੰਡ ਦੇ ਪਤਵੰਤਿਆਂ ਨੇ ਇਸ ਘਟਨਾ ਪਿੱਛੇ ਗਹਿਰੀ ਸਾਜਿਸ਼ ਹੋਣ ਦਾ ਖਦਸ਼ਾ ਪੈਦਾ ਕੀਤਾ ਹੈ। ਡੀ.ਐਸ.ਪੀ. ਅਨੁਸਾਰ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੇ ਰਿਕਾਰਡਰ ਨੂੰ ਵੇਖਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ