JALANDHAR WEATHER

ਰੁਜ਼ਗਾਰ ਦੀ ਮੰਗ ਨੂੰ ਲੈ ਬਰਾਜ ਡੈਮ ਔਸਤੀ ਦੇ ਦੋ ਬਜ਼ੁਰਗ ਬਿਜਲੀ‌ ਦੇ ਟਾਵਰ ’ਤੇ ਚੜੇ

ਸ਼ਾਹਪੁਰ ਕੰਢੀ/ਮਾਧੋਪੁਰ (ਗੁਰਦਾਸਪੁਰ/ਪਠਾਨਕੋਟ), 10 ਜੂਨ (ਰਣਜੀਤ ਸਿੰਘ, ਵਿਨੋਦ, ਮਹਿਰਾ)- ਬਰਾਜ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਬੁਜਰਗ ਮੈਂਬਰ ਸ਼ਰਮ ਸਿੰਘ (87) ਅਤੇ ਕੁਲਵਿਦੰਰ ਸਿੰਘ ਰੁਜ਼ਗਾਰ ਦੀ ਮੰਗ ਨੂੰ ਲੈ ਕੈ ਪਿੰਡ ਸੰਧੂੜੀ ਵਿਖੇ 120 ਫੁੱਟ ਉਚੇ ਬਿਜਲੀ ਦੇ ਟਾਵਰ ’ਤੇ ਚੜੇ। ਇਹ ਬੁਜ਼ਰਗ ਪਹਿਲਾਂ ਵੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਦੇ ਟੈਲੀਫੋਨ ਟਾਵਰ, ਕਦੇ ਪਾਣੀ ਦੀ ਟੈਂਕੀ ਅਤੇ ਕਦੇ ਬਿਜਲੀ ਦੇ ਟਾਵਰ ’ਤੇ ਚੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਝੂਠੇ ਵਾਅਦੇ ਕਰਕੇ ਸਾਨੂੰ ਹੇਠਾਂ ਉਤਾਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦਫਤਰਾਂ ਦੇ ਚੱਕਰ ਮਾਰ ਕੇ ਥੱਕ ਚੁੱਕੇ ਹਨ। ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ