JALANDHAR WEATHER

ਰਾਜਸਥਾਨ: ਨਦੀ ਦੇ ਤੇਜ਼ ਵਹਾਅ ’ਚ ਵਹੇ 8 ਨੌਜਵਾਨ, ਮੌਤ

ਜੈਪੁਰ, 10 ਜੂਨ- ਰਾਜਸਥਾਨ ਦੇ ਟੋਂਕ ਵਿਚ ਅੱਜ ਇਕ ਦੁਖਦਾਈ ਘਟਨਾ ਵਾਪਰੀ, ਜਦੋਂ ਜੈਪੁਰ ਦੇ 11 ਨੌਜਵਾਨ ਬਨਾਸ ਨਦੀ ਵਿਚ ਨਹਾਉਣ ਗਏ ਸਨ ਅਤੇ ਤੇਜ਼ ਵਹਾਅ ਵਿਚ ਵਹਿ ਗਏ। ਸਾਰੇ ਨੌਜਵਾਨ ਦੁਪਹਿਰ 12 ਵਜੇ ਦੇ ਕਰੀਬ ਨਦੀ ਦੇ ਪੁਰਾਣੇ ਪੁਲ ਕੋਲ ਪਿਕਨਿਕ ਮਨਾਉਣ ਲਈ ਪਹੁੰਚੇ ਸਨ। ਸਥਾਨਕ ਲੋਕਾਂ ਅਨੁਸਾਰ, ਸਾਰੇ ਨੌਜਵਾਨ ਇਕੱਠੇ ਨਦੀ ਵਿਚ ਨਹਾਉਣ ਗਏ ਸਨ ਤੇ ਨਦੀ ਦੇ ਇਕਦਮ ਆਏ ਤੇਜ਼ ਵਹਾਅ ’ਚ ਵਹਿ ਗਏ। ਸਥਾਨਕ ਪਿੰਡ ਵਾਸੀਆਂ ਨੇ ਰੌਲਾ ਪਾਇਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਟੋਂਕ ਪੁਲਿਸ, ਪ੍ਰਸ਼ਾਸਨ ਅਤੇ ਐਸ.ਡੀ.ਆਰ.ਐਫ. ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ 8 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਬਾਕੀ 3 ਦੀ ਭਾਲ ਜਾਰੀ ਹੈ। ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ 8 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ