JALANDHAR WEATHER

ਆਪ੍ਰੇਸ਼ਨ ਸਿੰਧੂ: 161 ਭਾਰਤੀ ਨਾਗਰਿਕ ਇਜ਼ਰਾਈਲ ਤੋਂ ਪੁੱਜੇ ਦਿੱਲੀ

ਨਵੀਂ ਦਿੱਲੀ, 24 ਜੂਨ- ਆਪ੍ਰੇਸ਼ਨ ਸਿੰਧੂ ਤਹਿਤ ਇਜ਼ਰਾਈਲ ਤੋਂ 161 ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹਿਲੀ ਉਡਾਣ ਦਿੱਲੀ ਪਹੁੰਚੀ। ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ ਕਿ ਆਪ੍ਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾਅ 23 ਜੂਨ, 2025 ਨੂੰ ਸ਼ੁਰੂ ਹੋਇਆ ਸੀ। ਇਸ ਵਿਚ, 161 ਭਾਰਤੀ ਨਾਗਰਿਕਾਂ ਦੇ ਪਹਿਲੇ ਜਥੇ ਨੂੰ ਜਾਰਡਨ ਤੋਂ ਘਰ ਵਾਪਸ ਲਿਆਂਦਾ ਗਿਆ। ਹਵਾਈ ਅੱਡੇ ’ਤੇ, ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਜ਼ਰਾਈਲ ਤੋਂ ਵਾਪਸ ਆਏ ਇਕ ਬਜ਼ੁਰਗ ਜੋੜੇ ਨੇ ਕਿਹਾ ਕਿ ਅਸੀਂ ਡੇਢ ਮਹੀਨੇ ਤੋਂ ਇਜ਼ਰਾਈਲ ਵਿਚ ਸੀ। ਉੱਥੇ ਸਥਿਤੀ ਅਚਾਨਕ ਵਿਗੜ ਗਈ। ਅਸੀਂ ਡਰ ਗਏ ਸੀ। ਹੁਣ ਅਸੀਂ ਵਾਪਸ ਆ ਗਏ ਹਾਂ। ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਸਥਿਤੀ ਅਜੇ ਵੀ ਵਿਗੜ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ