JALANDHAR WEATHER

ਸੰਵਿਧਾਨ ਨੂੰ ਤੋੜਨਾ ਕਾਂਗਰਸ ਦੇ ਡੀ.ਐਨ.ਏ. ਦਾ ਹਿੱਸਾ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਕਰਨਾਲ, 25 ਜੂਨ (ਗੁਰਮੀਤ ਸਿੰਘ ਸੱਗੂ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਵਿਧਾਨ ਨੂੰ ਤੋੜਨਾ ਕਾਂਗਰਸ ਦੇ ਡੀ.ਐਨ.ਏ. ਵਿਚ ਸ਼ਾਮਿਲ ਹੈ। ਉਹ ਸੰਵਿਧਾਨ ਦੀ ਰੱਖਿਆ ਦੀ ਦੁਹਾਈ ਤਾਂ ਦਿੰਦੇ ਹਨ ਪਰ ਅੱਜ ਵੀ ਉਹ ਧਾਰਾ-370 ਨੂੰ ਮੁੜ ਲਾਗੂ ਕਰਨ ਵਰਗੇ ਬਿਆਨ ਦੇ ਕੇ ਸੰਵਿਧਾਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 2014 ਤੋਂ ਦੇਸ਼ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ ਹੈ ਅਤੇ ਲੋਕਾਂ ਨੇ ਅਸਲ ਅਰਥਾਂ ਵਿਚ ਆਜ਼ਾਦ ਭਾਰਤ ਨੂੰ ਵੇਖਿਆ ਹੈ। ਮੁੱਖ ਮੰਤਰੀ ਸੈਣੀ ਬੁੱਧਵਾਰ ਨੂੰ ਕਰਨਾਲ ਸਥਿਤ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਸਬਾਗਾਰ ਵਿਚ ਐਮਰਜੈਂਸੀ ਲਗਾਏ ਜਾਣ ਦੇ 50 ਸਾਲ ਪੂਰੇ ਹੋਣ ਮੌਕੇ ‘ਸੰਵਿਧਾਨ ਹੱਤਿਆ ਦਿਵਸ’ ਉਤੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 25 ਜੂਨ ਸਾਡੀ ਯਾਦਾਂ ਨੂੰ ਤਾਜ਼ਾ ਕਰਦਾ ਹੈ ਕਿ ਕਿਵੇਂ ਰਾਤ 12 ਵਜੇ ਐਮਰਜੈਂਸੀ ਦਾ ਐਲਾਨ ਹੋਇਆ ਸੀ ਅਤੇ ਆਮ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉਤੇ ਜ਼ੁਲਮ ਕੀਤੇ ਗਏ। ਇਹ ਆਦੇਸ਼ ਸਰਕਾਰ ਦੀ ਆਪਣੀ ਰਾਜਨੀਤਕ ਇੱਛਾ ਨੂੰ ਪੂਰਾ ਕਰਨ ਲਈ ਜਾਰੀ ਕੀਤਾ ਗਿਆ ਸੀ। ਇਹ ਸੰਵਿਧਾਨ ਦੀ ਹੱਤਿਆ ਸੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਲੀਡਰਾਂ ਅਤੇ ਲੇਖਕਾਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਤਾਂ ਜੋ ਉਹ ਹੱਕ ਦੀ ਗੱਲ ਨਾ ਲਿਖ ਸਕਣ। ਇਸ ਤਰ੍ਹਾਂ ਦੇਸ਼ ਦੇ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਮੁੱਖ ਮੰਤਰੀ ਨੇ ਆਖਿਆ ਕਿ ਆਜ਼ਾਦੀ ਮਗਰੋਂ ਦੇਸ਼ ਵਿਚ 562 ਰਿਆਸਤਾਂ ਸਨ ਜਿਨ੍ਹਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਨੇ ਜੋੜਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ