ਹਿਮਾਚਲ 'ਚ ਹੜ੍ਹ ਨੇ ਮਚਾਈ ਤਬਾਹੀ, ਧਰਮਸ਼ਾਲਾ 'ਚ ਮਜ਼ਦੂਰ ਰੁੜ੍ਹੇ

ਧਰਮਸ਼ਾਲਾ , 25 ਜੂਨ -ਧਰਮਸ਼ਾਲਾ ਦੇ ਖਾਨਿਆਰਾ ਮਨੂਨੀ ਖੱਡ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਨੂਨੀ ਵਿਚ ਇੰਦਰਾ ਪ੍ਰਿਯਦਰਸ਼ਿਨੀ ਪਣਬਿਜਲੀ ਪ੍ਰੋਜੈਕਟ ਦੇ ਕੰਮ ਵਿਚ ਲੱਗੇ 100 ਵਿਚੋਂ ਲਗਪਗ 25 ਮਜ਼ਦੂਰ ਵਹਿ ਗਏ ਹਨ। ਮਨੂਨੀ ਖੱਡ ਤੋਂ ਲਗਪਗ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਚੰਬਾ ਦੇ ਇਕ ਮਜ਼ਦੂਰ ਦੱਸਿਆ ਕਿ ਇਹ ਘਟਨਾ ਪਾਵਰ ਹਾਊਸ ਦੇ ਪੁਲ ਨੰਬਰ 1 ਦੇ ਨੇੜੇ ਵਾਪਰੀ। ਉਨ੍ਹਾਂ ਕਿਹਾ ਕਿ ਦੁਪਹਿਰ 1 ਵਜੇ ਦੇ ਕਰੀਬ ਮੌਸਮ ਸਾਫ਼ ਹੋ ਗਿਆ ਸੀ ਅਤੇ ਫਿਰ ਅਚਾਨਕ ਹੜ੍ਹ ਆ ਗਿਆ। ਹਾਈਡ੍ਰੋ ਪ੍ਰੋਜੈਕਟ ਵਿਚ ਕੰਮ ਕਰਨ ਵਾਲੇ ਇਕ ਮਜ਼ਦੂਰ ਪਰਵੇਜ਼ ਮੁਹੰਮਦ ਨੇ ਦੱਸਿਆ ਕਿ ਅਚਾਨਕ ਖੱਡ ਵਿਚ ਪਾਣੀ ਵੱਧ ਗਿਆ ਅਤੇ ਸ਼ੈੱਡ ਵਿਚ ਮੌਜੂਦ ਲੋਕ ਵਹਿ ਗਏ।