ਮਜੀਠੀਆ ਮਾਮਲਾ: ਦੋਹਾਂ ਧਿਰਾਂ ਦੀ ਬਹਿਸ ਤੋਂ ਬਾਅਦ ਫ਼ੈਸਲੇ ਦੀ ਉਡੀਕ

ਮੁਹਾਲੀ, 26 ਜੂਨ (ਕਪਿਲ ਵਧਵਾ)- ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਹੋ ਰਹੀ ਸੁਣਵਾਈ ਦੌਰਾਨ ਅਦਾਲਤ ਦੀ ਤੀਸਰੀ ਮੰਜ਼ਿਲ ਨੂੰ ਪੂਰੀ ਤਰ੍ਹਾਂ ਸੀਲ ਬੰਦ ਕੀਤਾ ਗਿਆ ਹੈ ਤੇ ਚਾਰੇ ਪਾਸੇ ਖੜੇ ਮੁਲਾਜ਼ਮਾਂ ਵਲੋਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੂਸਰੀ ਮੰਜ਼ਿਲ ਤੋਂ ਉੱਪਰ, ਤੀਜੀ ਮੰਜ਼ਿਲ ’ਤੇ ਜਾਣ ਦੀ ਇਜਾਜ਼ਤ ਕਿਸੇ ਵੀ ਵਕੀਲ ਜਾਂ ਅਦਾਲਤ ਦੇ ਸਟਾਫ਼ ਨੂੰ ਵੀ ਨਹੀਂ ਹੈ। ਸਰਕਾਰੀ ਧਿਰ ਵਲੋਂ ਮਜੀਠੀਆ ਦਾ 15 ਦਿਨਾਂ ਦਾ ਰਿਮਾਂਡ ਮੰਗਿਆ ਸੀ। ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਸਿਵਲ ਜੱਜ ਕਿਰਨਦੀਪ ਸਿੰਘ ਆਪਣੇ ਰਿਟਾਇਰਿੰਗ ਰੂਮ ਵਿਚ ਵਿਚਾਰ ਕਰਨ ਵਾਸਤੇ ਗਏ ਹਨ। ਅਦਾਲਤ ਵਿਖੇ ਸੁਣਵਾਈ ਦੌਰਾਨ ਬਿਕਰਮ ਸਿੰਘ ਮਜੀਠੀਆ ਕੋਰਟ ਰੂਮ ਵਿਚ ਬੈਠੇ ਹਨ। ਪੁਲਿਸ ਵਲੋਂ ਰਿਮਾਂਡ ਦੀ ਸੁਣਵਾਈ ਉਪਰੰਤ ਫ਼ੈਸਲਾ ਦੀ ਉਡੀਕ ਕੀਤੀ ਜਾ ਰਹੀ ਹੈ।