ਨਸ਼ੇੜੀ ਪੁੱਤ ਵਲੋਂ ਪਿਓ ਦੀ ਗਲਾ ਘੁੱਟ ਕੇ ਹੱਤਿਆ

ਵੇਰਕਾ, (ਅੰਮ੍ਰਿਤਸਰ), 28 ਜੂਨ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਅੱਜ ਸਵੇਰੇ ਨਸ਼ੇ ਦੇ ਆਦੀ ਨੌਜਵਾਨ ਦੁਆਰਾ ਆਪਣੇ ਪਿਤਾ ਦੀ ਗੱਲ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੱਤੇ ਜਾਣ ’ਤੇ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।