JALANDHAR WEATHER

ਬੱਸ ਤੇ ਕਾਰ ਦੀ ਟੱਕਰ, ਕਾਰ ਨੂੰ ਘੜੀਸਦੀ ਲੈ ਗਈ ਬੱਸ

ਗੁਰਾਇਆ, (ਜਲੰਧਰ), 28 ਜੂਨ- ਗੁਰਾਇਆ ਦੇ ਪੁਲ ’ਤੇ ਇਕ ਬੱਸ ਨੇ ਨੈਨੋ ਗੱਡੀ ਨੂੰ ਲਪੇਟ ਵਿਚ ਲੈ ਲਿਆ, ਜੋ ਕਾਰ ਨੂੰ ਕਾਫ਼ੀ ਦੂਰ ਤੱਕ ਘੜੀਸਦੀ ਨਾਲ ਲੈ ਗਈ। ਥਾਣਾ ਗੋਰਾਇਆ ਤੋਂ ਸੂਚਨਾ ਮਿਲਣ ਉਪਰੰਤ ਐਸ.ਐਸ.ਐਫ਼. ਟੀਮ ਮੌਕੇ ’ਤੇ ਪਹੁੰਚੀ, ਜਿਨ੍ਹਾਂ ਹਾਈਵੇ ’ਤੇ ਲੱਗੇ ਜਾਮ ਨੂੰ ਖੁਲਵਾਇਆ। ਇਸ ਸੰਬੰਧੀ ਕਾਰ ਚਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਆਪਣੇ ਦਫ਼ਤਰ ਜਾ ਰਹੀ ਸੀ ਕਿ ਇਕ ਤੇਜ਼ ਰਫਤਾਰ ਬੱਸ ਨੇ ਗੱਡੀ ਨੂੰ ਟੱਕਰ ਮਾਰੀ ਅਤੇ ਕਾਫੀ ਦੂਰ ਤੱਕ ਘੜੀਸਦੇ ਹੋ ਨਾਲ ਲੈ ਗਈ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਗੱਡੀ ਦਾ ਨੁਕਸਾਨ ਹੋ ਗਿਆ। ਉਧਰ ਬੱਸ ਡਰਾਈਵਰ ਨੇ ਕਿਹਾ ਕਿ ਕਾਰ ਚਲਾ ਰਹੀ ਮਹਿਲਾ ਨੇ ਕਾਰ ਨੂੰ ਇਕਦਮ ਘੁੰਮਾ ਦਿੱਤਾ, ਜਿਸ ਕਾਰਨ ਉਹ ਬੱਸ ਦੀ ਲਪੇਟ ’ਚ ਆ ਗਈ। ਮੌਕੇ ’ਤੇ ਐਸ.ਐਸ.ਐਫ਼. ਦੀ ਟੀਮ ਪਹੁੰਚੀ ਅਤੇ ਥਾਣਾ ਗੁਰਾਇਆ ਤੋਂ ਇੰਸਪੈਕਟਰ ਸੁਰਿੰਦਰ ਮੋਹਨ ਪਹੁੰਚੇ, ਜਿਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ