JALANDHAR WEATHER

ਹਨੀਮੂਨ ਕਤਲ ਕੇਸ

ਐਸ.ਆਈ.ਟੀ. ਨੇ ਮੱਧ ਪ੍ਰਦੇਸ਼ ਤੋਂ ਸੋਨਮ ਅਤੇ ਰਾਜਾ ਦੇ ਗਹਿਣੇ ਬਰਾਮਦ ਕੀਤੇ

ਸ਼ਿਲਾਂਗ, 29 ਜੂਨ (ਯੂ.ਐਨ.ਆਈ.)-ਮੇਘਾਲਿਆ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇਕ ਮੁਲਜ਼ਮ ਸ਼ਿਲੋਮ ਜੇਮਸ ਦੇ ਫਲੈਟ ਤੋਂ ਰਾਜਾ ਰਘੂਵੰਸ਼ੀ ਅਤੇ ਉਸਦੀ ਵਿਧਵਾ ਸੋਨਮ ਨਾਲ ਸੰਬੰਧਿਤ ਗਹਿਣੇ ਬਰਾਮਦ ਕੀਤੇ | ਪੁਲਿਸ ਨੇ ਕਿਹਾ ਕਿ ਗਹਿਣਿਆਂ ਤੋਂ ਇਲਾਵਾ, ਐਸ. ਆਈ. ਟੀ. ਨੇ ਇਕ ਲੈਪਟਾਪ, ਪੈੱਨ ਡਰਾਈਵ ਅਤੇ ਅਪਰਾਧਿਕ ਦਸਤਾਵੇਜ਼ ਵੀ ਬਰਾਮਦ ਕੀਤੇ, ਜਿਨ੍ਹਾਂ ਨੂੰ ਐਸ. ਆਈ. ਟੀ. ਨੇ ਰਾਜਾ ਹੱਤਿਆ ਦੀ ਚੱਲ ਰਹੀ ਜਾਂਚ 'ਚ ਮਹੱਤਵਪੂਰਨ ਸਬੂਤ ਮੰਨਿਆ | ਅਲਕਾਪੁਰੀ ਥਾਣੇ ਤੋਂ ਐਸ.ਆਈ.ਟੀ. ਵਲੋਂ ਮੱਧ ਪ੍ਰਦੇਸ਼ ਪੁਲਿਸ ਦੀ ਮਦਦ ਨਾਲ ਚਲਾਈ ਤਲਾਸ਼ੀ ਮੁਹਿੰਮ ਦÏਰਾਨ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ ਜੇਮਸ ਦੇ ਸਹੁਰੇ ਘਰ ਤੋਂ ਇਹ ਬਰਾਮਦਗੀਆਂ ਕੀਤੀਆਂ ਗਈਆਂ | ਇਸ ਤੋਂ ਪਹਿਲਾਂ 26 ਜੂਨ ਨੂੰ , ਐਸ.ਆਈ.ਟੀ. ਨੇ ਮੱਧ ਪ੍ਰਦੇਸ਼ ਪੁਲਿਸ ਨਾਲ ਮਿਲ ਕੇ ਜੇਮਸ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਦੇਸੀ ਪਿਸਤÏਲ, ਦੋ ਮੈਗਜ਼ੀਨ, .32 ਜ਼ਿੰਦਾ ਗੋਲਾ ਬਾਰੂਦ ਦੇ ਦੋ ਰੌਂਦ ਬਰਾਮਦ ਕੀਤੇ ਸਨ | ਪ੍ਰਾਪਰਟੀ ਡੀਲਰ ਜੇਮਸ ਨੇ ਸੋਨਮ ਨੂੰ ਫਲੈਟ ਕਿਰਾਏ 'ਤੇ ਦਿੱਤਾ ਸੀ | ਫਲੈਟ ਦੇ ਸੁਰੱਖਿਆ ਗਾਰਡ ਕਮ ਤਰਖਾਣ ਅਹੀਰਵਰ ਅਤੇ ਫਲੈਟ ਦੇ ਮਾਲਕ ਤੋਮਰ ਨੂੰ ਹਾਲ ਹੀ 'ਚ ਗਿ੍ਫ਼ਤਾਰ ਕੀਤਾ ਗਿਆ ਸੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ