ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਹਨ - ਊਧਵ ਠਾਕਰੇ

ਮੁੰਬਈ, 29 ਜੂਨ - ਮਹਾਰਾਸ਼ਟਰ ਸਰਕਾਰ ਨੇ 3 ਭਾਸ਼ਾਈ ਨੀਤੀ 'ਤੇ ਜੀਆਰ ਵਾਪਸ ਲੈ ਲਿਆ ਹੈ। ਸ਼ਿਵ ਸੈਨਾ (ਯੂ.ਬੀ.ਟੀ.) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਕਿਉਂ ਹਨ? ਉਨ੍ਹਾਂ ਨੂੰ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨੀ ਚਾਹੀਦੀ ਹੈ। ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ। (ਮੁੱਖ ਮੰਤਰੀ) ਦੇ ਮਨ ਵਿਚ ਮਰਾਠੀ ਭਾਸ਼ਾ ਦੇ ਵਿਰੁੱਧ ਨਫ਼ਰਤ ਕਿਉਂ ਹੈ ? ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਹਨ।