ਪਤਨੀ ਸ਼ੇਫਾਲੀ ਜਰੀਵਾਲਾ ਦੀਆਂ ਅਸਥੀਆਂ ਚੁੱਕਦੇ ਸਮੇਂ ਪਤੀ ਪਰਾਗ ਤਿਆਗੀ ਧਾਹਾਂ ਮਾਰ ਕੇ ਰੋਏ

ਮੁੰਬਈ , 29 ਜੂਨ - ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜਰੀਵਾਲਾ ਦਾ ਸ਼ੁੱਕਰਵਾਰ ਨੂੰ 42 ਸਾਲ ਦੀ ਉਮਰ ਵਿਚ ਮੁੰਬਈ ਸਥਿਤ ਆਪਣੇ ਘਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਪੂਰੇ ਮਨੋਰੰਜਨ ਉਦਯੋਗ ਨੂੰ ਸਦਮੇ ਵਿਚ ਪਾ ਦਿੱਤਾ ਹੈ। ਐਤਵਾਰ ਨੂੰ ਹੋਏ ਇਕ ਭਾਵਨਾਤਮਕ ਸਮਾਰੋਹ ਵਿਚ, ਉਨ੍ਹਾਂ ਦੀਆਂ ਅਸਥੀਆਂ ਮੁੰਬਈ ਦੇ ਜੁਹੂ ਬੀਚ 'ਤੇ ਜਲ ਪ੍ਰਵਾਹ ਕੀਤੀਆਂ ਗਈਆਂ। ਪਰਿਵਾਰਕ ਮੈਂਬਰ, ਨਜ਼ਦੀਕੀ ਦੋਸਤ ਅਤੇ ਸ਼ੁਭਚਿੰਤਕ ਹੰਝੂਆਂ ਭਰੀ ਵਿਦਾਇਗੀ ਲਈ ਇਕੱਠੇ ਹੋਏ। ਉਨ੍ਹਾਂ ਦੇ ਪਤੀ ਅਦਾਕਾਰ ਪਰਾਗ ਤਿਆਗੀ ਆਪਣੀ ਸਵਰਗੀ ਪਤਨੀ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਲਈ ਲਿਜਾਂਦੇ ਸਮੇਂ ਧਾਹਾਂ ਮਾਰ ਕੇ ਰੋਏ । ਵਾਇਰਲ ਵੀਡੀਓ ਵਿਚ ਪਰਾਗ ਨੂੰ ਜਰੀਵਾਲਾ ਦੀਆਂ ਅਸਥੀਆਂ ਪ੍ਰਾਪਤ ਕਰਨ ਤੋਂ ਬਾਅਦ ਸ਼ਮਸ਼ਾਨਘਾਟ ਤੋਂ ਬਾਹਰ ਆਉਂਦੇ ਦੇਖਿਆ ਗਿਆ ਤੇ ਉਹ ਧਾਹਾਂ ਮਾਰ ਕੇ ਰੋ ਰਹੇ ਸਨ ।