ਕਰਜ਼ੇ ’ਚ ਹਰ ਦਿਨ ਡੁੱਬ ਰਹੇ ਹਨ ਕਿਸਾਨ- ਰਾਹੁਲ ਗਾਂਧੀ

ਨਵੀਂ ਦਿੱਲੀ, 3 ਜੁਲਾਈ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕਿਹਾ ਕਿ ਜ਼ਰਾ ਸੋਚੋ, ਸਿਰਫ਼ 3 ਮਹੀਨਿਆਂ ਵਿਚ, ਮਹਾਰਾਸ਼ਟਰ ਵਿਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਕੀ ਇਹ ਸਿਰਫ਼ ਇਕ ਅੰਕੜਾ ਹੈ? ਨਹੀਂ। ਇਹ 767 ਤਬਾਹ ਹੋਏ ਘਰ ਹਨ। 767 ਪਰਿਵਾਰ ਜੋ ਕਦੇ ਵੀ ਠੀਕ ਨਹੀਂ ਹੋ ਸਕਣਗੇ ਅਤੇ ਸਰਕਾਰ ਚੁੱਪ ਹੈ। ਇਹ ਉਦਾਸੀਨਤਾ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਰ ਰੋਜ਼ ਕਰਜ਼ੇ ਵਿਚ ਡੂੰਘੇ ਡੁੱਬ ਰਹੇ ਹਨ - ਬੀਜ ਮਹਿੰਗੇ ਹਨ, ਖਾਦ ਮਹਿੰਗੀ ਹੈ, ਡੀਜ਼ਲ ਮਹਿੰਗਾ ਹੈ.. ਪਰ ਐਮ.ਐਸ.ਪੀ. ਦੀ ਕੋਈ ਗਰੰਟੀ ਨਹੀਂ ਹੈ। ਜਦੋਂ ਉਹ ਕਰਜ਼ਾ ਮੁਆਫ਼ੀ ਦੀ ਮੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਕੋਲ ਕਰੋੜਾਂ ਹਨ? ਮੋਦੀ ਸਰਕਾਰ ਆਸਾਨੀ ਨਾਲ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਦਿੰਦੀ ਹੈ। ਅੱਜ ਦੀਆਂ ਖ਼ਬਰਾਂ ਦੇਖੋ ਅਨਿਲ ਅੰਬਾਨੀ ਦਾ 48,000 ਕਰੋੜ ਰੁਪਏ ਦੀ ਐਸ.ਬੀ.ਆਈ. ਧੋਖਾਧੜੀ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ - ਅੱਜ ਸਥਿਤੀ ਅਜਿਹੀ ਹੈ ਕਿ ਅੰਨਦਾਤਾ ਦੀ ਜ਼ਿੰਦਗੀ ਅੱਧੀ ਕੀਤੀ ਜਾ ਰਹੀ ਹੈ। ਇਹ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ - ਚੁੱਪਚਾਪ, ਪਰ ਲਗਾਤਾਰ ਅਤੇ ਮੋਦੀ ਜੀਤਮਾਸ਼ਾ ਦੇਖ ਰਹੇ ਹਨ।