ਕਾਰ ਨੇ ਆਟੋ ਨੂੰ ਮਾਰੀ ਟੱਕਰ, ਸਵਾਰ ਬੱਚੇ ਸਮੇਤ 6 ਲੋਕਾਂ ਦੀ ਮੌਤ

ਚੱਬਾ (ਅੰਮ੍ਰਿਤਸਰ), 3 ਜੁਲਾਈ (ਜੱਸਾ ਅਨਜਾਣ)-ਅੱਜ ਸ਼ਾਮ ਅੰਮ੍ਰਿਤਸਰ ਤਰਨਤਾਰਨ ਰੋਡ ਉਤੇ ਪੈਂਦੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੇੜੇ ਸ਼ਰਾਬ ਦੇ ਨਸ਼ੇ ਵਿਚ ਟੱਲੀ ਤੇਜ਼ ਰਫ਼ਤਾਰ ਕਾਰ ਚਾਲਕ ਦੁਆਰਾ ਤਰਨਤਾਰਨ ਵਾਲੇ ਪਾਸਿਓਂ ਅੰਮ੍ਰਿਤਸਰ ਜਾ ਰਹੇ ਸਵਾਰੀਆਂ ਨਾਲ ਭਰੇ ਆਟੋ ਨੂੰ ਸਾਹਮਣੇ ਤੋਂ ਉਲਟ ਦਿਸ਼ਾ ਵਿਚ ਆ ਕੇ ਟੱਕਰ ਮਾਰ ਦਿੱਤੇ ਜਾਣ ਨਾਲ ਵਾਪਰੇ ਭਿਆਨਕ ਤੇ ਦਰਦਨਾਕ ਹਾਦਸੇ ਵਿਚ ਆਟੋ ਵਿਚ ਸਵਾਰ ਇਕ ਮਾਸੂਮ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਣ ਉਤੇ ਪਹੁੰਚੀ ਪੁਲਿਸ ਨੇ ਲੋਕਾਂ ਦੁਆਰਾ ਕਾਬੂ ਕੀਤੇ ਕਾਰ ਚਾਲਕ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।