ਮੰਦਾਕਿਨੀ ਨੇ ਆਪਣੇ ਪਿਤਾ ਨੂੰ ਕੀਤਾ ਯਾਦ

ਮੁੰਬਈ, 3 ਜੁਲਾਈ - ਬਾਲੀਵੁੱਡ ਅਦਾਕਾਰਾ ਮੰਦਾਕਿਨੀ ਨੇ ਕਿਹਾ ਕਿ ਕਿ ਉਸ ਦੇ ਪਿਤਾ ਦਾ ਦਿਹਾਂਤ ਹੋਣ 'ਤੇ ਉਸ ਦਾ ਦਿਲ ਟੁੱਟ ਗਿਆ ਹੈ। ਸੋਸ਼ਲ ਮੀਡੀਆ 'ਤੇ ਮੰਦਭਾਗੀ ਖ਼ਬਰ ਸਾਂਝੀ ਕਰਦੇ ਹੋਏ, ਮੰਦਾਕਿਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਸਵਰਗੀ ਪਿਤਾ ਦੀ ਇਕ ਤਸਵੀਰ ਪੋਸਟ ਕੀਤੀ। 'ਰਾਮ ਤੇਰੀ ਗੰਗਾ ਮੈਲੀ' ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਪਿਤਾ ਨੇ ਮੰਗਲਵਾਰ ਸਵੇਰੇ ਆਖਰੀ ਸਾਹ ਲਿਆ। ਮੰਦਾਕਿਨੀ ਨੇ ਕਿਹਾ ਕਿ ਪਾਪਾ, ਤੁਹਾਡੇ ਬੇਅੰਤ ਪਿਆਰ, ਬੁੱਧੀ ਅਤੇ ਆਸ਼ੀਰਵਾਦ ਲਈ ਧੰਨਵਾਦ। ਤੁਸੀਂ ਹਮੇਸ਼ਾ ਮੇਰੇ ਦਿਲ ਵਿਚ ਜੀਵੋਂਗੇ! । ਮੰਦਾਕਿਨੀ ਦਾ ਵਿਆਹ ਇਕ ਬੋਧੀ ਭਿਕਸ਼ੂ, ਡਾ. ਕਾਗਿਊਰ ਟੀ. ਰਿਨਪੋਚੇ ਠਾਕੁਰ ਨਾਲ ਹੋਇਆ ਹੈ, ਜੋ ਇਕ ਤਿੱਬਤੀ ਹਰਬਲ ਸੈਂਟਰ ਚਲਾਉਂਦੇ ਹਨ । ਇਸ ਜੋੜੇ ਦੇ 2 ਬੱਚੇ ਹਨ - ਇਕ ਪੁੱਤਰ ਜਿਸ ਦਾ ਨਾਂਅ ਰਬਿਲ ਹੈ ਅਤੇ ਇਕ ਧੀ ਜਿਸ ਦਾ ਨਾਂਅ ਰਬਜ਼ੇ ਇੰਨਾਆ ਹੈ। ਦਲਾਈ ਲਾਮਾ ਦੇ ਪੈਰੋਕਾਰ ਬਣਨ ਤੋਂ ਬਾਅਦ, ਮੰਦਾਕਿਨੀ ਤਿੱਬਤੀ ਯੋਗਾ ਦੀਆਂ ਕਲਾਸਾਂ ਚਲਾਉਂਦੀ ਹੈ। ਮੰਦਾਕਿਨੀ ਨੇ 1985 ਦੀ ਫਿਲਮ "ਰਾਮ ਤੇਰੀ ਗੰਗਾ ਮੈਲੀ" ਵਿਚ ਆਪਣੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਰਾਜ ਕਪੂਰ ਦੁਆਰਾ ਨਿਰਮਿਤ ਅਤੇ ਨਿਰਦੇਸ਼ਿਤ ਇਸ ਪ੍ਰੋਜੈਕਟ ਵਿਚ ਕਪੂਰ ਦੇ ਸਭ ਤੋਂ ਛੋਟੇ ਪੁੱਤਰ ਰਾਜੀਵ ਕਪੂਰ ਨੇ ਉਸ ਦੇ ਨਾਲ ਮੁੱਖ ਭੂਮਿਕਾ ਨਿਭਾਈ। "ਰਾਮ ਤੇਰੀ ਗੰਗਾ ਮੈਲੀ" ਤੋਂ ਬਾਅਦ, ਮੰਦਾਕਿਨੀ ਨੇ ਮਿਥੁਨ ਦੇ ਨਾਲ "ਡਾਂਸ ਡਾਂਸ", ਆਦਿੱਤਿਆ ਪੰਚੋਲੀ ਦੇ ਨਾਲ "ਕਹਾਂ ਹੈ ਕਾਨੂੰਨ", ਅਤੇ ਗੋਵਿੰਦਾ ਦੇ ਨਾਲ "ਪਿਆਰ ਕਰਨੇ ਦੇਖੋ" ਵਰਗੀਆਂ ਕਈ ਫਿਲਮਾਂ ਦਾ ਹਿੱਸਾ ਬਣੀ। ਉਸ ਨੂੰ "ਜੰਗ ਬਾਜ਼", "ਸ਼ੇਸ਼ਨਾਗ", ਅਤੇ "ਤਕਦੀਰ ਕਾ ਤਮਾਸ਼ਾ" ਫਿਲਮਾਂ ਵਿਚ ਆਪਣੇ ਕੰਮ ਲਈ ਵੀ ਜਾਣਿਆ ਜਾਂਦਾ ਹੈ।