JALANDHAR WEATHER

ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ - ਯੋਗਰਾਜ ਸਿੰਘ

ਚੰਡੀਗੜ੍ਹ, 3 ਜੁਲਾਈ-ਭਾਰਤੀ ਕਪਤਾਨ ਸ਼ੁਭਮਨ ਗਿੱਲ ਵਲੋਂ ਦੋਹਰਾ ਸੈਂਕੜਾ ਲਗਾਉਣ ਉਤੇ ਸਾਬਕਾ ਭਾਰਤੀ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਨੂੰ ਨਿੱਜੀ ਤੌਰ 'ਤੇ ਕੋਚਿੰਗ ਦਿੱਤੀ। ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ। ਖਿਡਾਰੀਆਂ ਨੂੰ ਕੋਚਿੰਗ ਦੇਣ ਬਾਰੇ ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਤੋਂ ਸਿੱਖਣਾ ਚਾਹੀਦਾ ਹੈ। ਜੇਕਰ ਬ੍ਰਾਇਨ ਲਾਰਾ 500 ਦੌੜਾਂ ਬਣਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ।

ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਦੂਜੇ ਦਿਨ ਦੀ ਖੇਡ ਦੌਰਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਡਬਲ ਸੈਂਕੜਾ ਲਗਾਇਆ ਹੈ। ਰਵਿੰਦਰ ਜਡੇਜਾ 89 ਦੌੜਾਂ ਉਤੇ ਆਊਟ ਹੋ ਗਏ। ਸ਼ੁਭਮਨ ਗਿੱਲ 6ਵਾਂ ਭਾਰਤੀ ਕਪਤਾਨ ਬਣਿਆ ਹੈ, ਜਿਸ ਨੇ ਦੋਹਰਾ ਸੈਂਕੜਾ ਇੰਗਲੈਂਡ ਵਿਚ ਟੈਸਟ ਮੈਚ ਵਿਚ ਜੜਿਆ ਹੈ। ਦੂਜੇ ਦਿਨ ਦੀ ਖੇਡ ਦੌਰਾਨ ਸ਼ੁਭਮਨ ਗਿੱਲ ਨਾਬਾਦ ਹਨ। ਗਿੱਲ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਲਗਾਤਾਰ ਦੂਜਾ ਸੈਂਕੜਾ ਲਗਾਇਆ ਹੈ। ਸ਼ੁਭਮਨ ਗਿੱਲ ਨੇ ਇੰਗਲੈਂਡ ਦੀ ਧਰਤੀ 'ਤੇ ਖੇਡੇ ਗਏ ਟੈਸਟ ਮੈਚ ਵਿਚ 200 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਕੇ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ