JALANDHAR WEATHER

ਨਦੀ ਵਿਚ ਡੁੱਬਣ ਨਾਲ 3 ਦੀ ਮੌਤ

ਝਾਂਸੀ/ਦੇਵਰੀਆ (ਯੂ.ਪੀ.), 3 ਜੁਲਾਈ-ਰਾਜ ਵਿਚ ਲਗਾਤਾਰ ਬਾਰਿਸ਼ ਕਾਰਨ ਨਦੀਆਂ ਦੇ ਉਫਾਨ ਨਾਲ ਝਾਂਸੀ ਅਤੇ ਦੇਵਰੀਆ ਜ਼ਿਲ੍ਹਿਆਂ ਵਿਚ ਡੁੱਬਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਝਾਂਸੀ ਦੇ ਟੋਡੀ-ਫਤਿਹਪੁਰ ਵਿਚ ਪਥਰਾਈ ਨਦੀ ਵਿਚ ਇਕ ਨਾਬਾਲਿਗ ਸਮੇਤ ਦੋ ਵਿਅਕਤੀ ਡੁੱਬ ਗਏ। ਟੋਡੀ-ਫਤਿਹਪੁਰ ਪੁਲਿਸ ਦੇ ਐਸ.ਐਚ.ਓ. ਅਤੁਲ ਰਾਜਪੂਤ ਨੇ ਕਿਹਾ ਕਿ ਘਾਸੀ ਰਾਮ ਪਾਲ (45) ਆਪਣੇ ਭਤੀਜਿਆਂ ਅਰਜੁਨ (15) ਅਤੇ ਰਾਹੁਲ (17) ਨਾਲ ਨਦੀ ਦੇ ਕੰਢੇ ਪਸ਼ੂ ਚਰਾ ਰਿਹਾ ਸੀ। ਜਦੋਂ ਉਨ੍ਹਾਂ ਦੀ ਇਕ ਮੱਝ ਡੂੰਘੇ ਪਾਣੀ ਵਿਚ ਡੁੱਬ ਗਈ ਤਾਂ ਤਿੰਨੋਂ ਉਸਨੂੰ ਕੱਢਣ ਲਈ ਨਦੀ ਵਿਚ ਵੜ ਗਏ। ਸਥਾਨਕ ਲੋਕਾਂ ਨੇ ਰਾਹੁਲ ਨੂੰ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ ਪਰ ਘਾਸੀ ਰਾਮ ਅਤੇ ਅਰਜੁਨ ਡੁੱਬ ਗਏ। ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਕੇ 'ਤੇ ਮੌਜੂਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਲਈ ਮਾਨਸੂਨ ਦੇ ਮੌਸਮ ਦੌਰਾਨ ਨਦੀਆਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ।   

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ