ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ 30 ਸਾਲ ਦੀਆਂ ਸੇਵਾਵਾਂ ਬਾਅਦ ਹੋਏ ਸੇਵਾ-ਮੁਕਤ

ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ)-ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ ਸਕੂਲ ਆਫ ਐਮੀਨੈਂਸ ਸੰਗਰੂਰ ਤੋਂ ਬਤੌਰ ਕਾਮਰਸ ਲੈਕਚਰਾਰ ਸੇਵਾ-ਮੁਕਤ ਹੋ ਗਏ ਹਨ। ਸਕੂਲ ਵਿਚ ਹੋਏ ਸ਼ਾਨਦਾਰ ਸਮਾਰੋਹ ਦੌਰਾਨ ਉਨ੍ਹਾਂ ਨੂੰ ਪਰਿਵਾਰ ਸਮੇਤ ਸਨਮਾਨਿਤ ਕਰਕੇ ਨਿੱਘੀ ਵਿਦਾਇਗੀ ਦਿੱਤੀ ਗਈ।