JALANDHAR WEATHER

ਜੱਗੂ ਭਗਵਾਨ ਪੁਰੀਆ ਦੀ ਭਾਬੀ ਲਵਜੀਤ ਕੌਰ ਅੰਮ੍ਰਿਤਸਰ ਹਵਾਈ ਅੱਡੇ ’ਤੋ ਗਿ੍ਫ਼ਤਾਰ

ਰਾਜਾਸਾਂਸੀ, (ਅੰਮ੍ਰਿਤਸਰ), 8 ਜੁਲਾਈ (ਹਰਦੀਪ ਸਿੰਘ ਖੀਵਾ)- ਜੱਗੂ ਭਗਵਾਨ ਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਵਿਦੇਸ਼ ਜਾਣ ਮੌਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਇਮੀਗ੍ਰੇਸ਼ਨ ਵਲੋਂ ਰੋਕ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਔਰਤ ਲਵਜੀਤ ਕੌਰ ’ਤੇ ਪੁਲਿਸ ਥਾਣਾ ਘੁਮਾਣ ਵਿਖੇ ਇਕ ਮਾਮਲੇ ਵਿਚ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਹੋਇਆ ਹੈ, ਜਿਸ ’ਤੇ ਪੁਲਿਸ ਵਲੋਂ ਐਲ. ਓ. ਸੀ. ਜਾਰੀ ਕੀਤੀ ਹੋਈ ਸੀ।

ਲਵਜੀਤ ਕੌਰ ਮਲੇਸ਼ੀਆ ਜਾਣ ਲਈ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਤੇ ਮਲੇਸ਼ੀਆ ਏਅਰਲਾਈਨ ਦੀ ਉਡਾਣ ਨੰਬਰ-ਐਮ. ਐਚ.-199 ’ਤੇ ਸਵਾਰ ਹੋਣ ਲਈ ਇਮੀਗ੍ਰੇਸ਼ਨ ਕਾਉਂਟਰ ’ਤੇ ਪਹੁੰਚੀ ਤਾਂ ਇਮੀਗ੍ਰੇਸ਼ਨ ਵਲੋਂ ਇਸ ਨੂੰ ਹਿਰਾਸਤ ਵਿਚ ਲੈ ਕੇ ਸਥਾਨਕ ਹਵਾਈ ਅੱਡਾ ਦੀ ਪੁਲਿਸ ਨੂੰ ਸੌਂਪ ਕੇ ਇਸ ਦੀ ਸੂਚਨਾ ਪੁਲਿਸ ਥਾਣਾ ਘੁਮਾਣ ਨੂੰ ਦੇਣ ਲਈ ਕਿਹਾ ਗਿਆ।

ਪੁਲਿਸ ਥਾਣਾ ਘੁਮਾਣ ਦੇ ਐਸ. ਐਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਇਸ ’ਤੇ 26 ਮਈ 2025 ਨੂੰ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਉਕਤ ਔਰਤ ਲਵਜੀਤ ਕੌਰ ਦੀ ਗਿ੍ਫ਼ਤਾਰੀ ਲਈ ਐਸ. ਓ. ਸੀ. ਜਾਰੀ ਕੀਤੀ ਹੋਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ