ਬਿਆਸ ਦਰਿਆ ’ਚ 32,645 ਕਿਊਸਿਕ ਪਾਣੀ ਰਿਕਾਰਡ

ਢਿਲਵਾਂ, (ਜਲੰਧਰ), 8 ਜੁਲਾਈ (ਗੋਬਿੰਦ ਸੁਖੀਜਾ)- ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਅਤੇ ਪਿਛਲੇ ਦਿਨਾਂ ਦੌਰਾਨ ਬੱਦਲ ਫੱਟਣ ਦੀਆ ਘਟਨਾਵਾਂ ਦੇ ਚੱਲਦਿਆਂ ਹਿਮਾਚਲ ਵਿਚਲੀਆਂ ਨਦੀਆਂ ਨਾਲਿਆਂ ਵਿਚ ਭਾਰੀ ਮਾਤਰਾ ’ਚ ਪਾਣੀ ਆਉਣ ਤੇ ਸੜਕਾਂ ਦੇ ਬੰਦ ਹੋਣ ਨਾਲ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਇਸ ਸੰਬੰਧੀ ਅੱਜ ਪੱਤਰਕਾਰ ਵਲੋਂ ਦਰਿਆ ਬਿਆਸ ’ਤੇ ਬਣੀ ਡਿਸਚਾਰਜ ਐਰਿਗੇਸ਼ਨ ਦਰਿਆ ਬਿਆਸ ਵਿਚ ਚੱਲ ਰਹੇ ਪਾਣੀ ਦੇ ਪੱਧਰ ਬਾਰੇ ਕਰਮਚਾਰੀ ਵਿਜੇ ਕੁਮਾਰ ਅਨੁਸਾਰ ਅੱਜ ਸਵੇਰੇ 9:30 ਵਜੇ 735.50 ਗੇਜ ’ਤੇ 32 ਹਜ਼ਾਰ 645 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ ਹੈ।