ਸੰਜੇ ਵਰਮਾ ਕਤਲ ਕੇਸ 'ਚ ਐਨਕਾਊਂਟਰ, 2 ਮੁਲਜ਼ਮਾਂ ਦੀ ਮੌਤ

ਅਬੋਹਰ, 8 ਜੁਲਾਈ-ਅਬੋਹਰ ਨੇੜੇ ਐਨਕਾਊਂਟਰ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੇ 2 ਮੁਲਜ਼ਮਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਵੱਡਾ ਐਕਸ਼ਨ ਹੋਇਆ ਹੈ। ਅਬੋਹਰ ਵਿਚ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਵਿਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈl ਪੁਲਿਸ ਨੇ ਦੋ ਮੁਲਜ਼ਮਾਂ ਨੂੰ ਮੁਕਾਬਲੇ ਵਿਚ ਮਾਰ-ਮੁਕਾਇਆ ਹੈ। ਪੁਲਿਸ ਮੁਤਾਬਕ 30 ਬੋਰ ਦਾ ਪਿਸਟਲ ਰਿਕਵਰ ਹੋਇਆ ਹੈ। ਮਾਰੇ ਗਏ ਮੁਲਜ਼ਮ ਕਤਲ ਕੇਸ ‘ਚ ਸ਼ਾਮਿਲ ਸਨ।
ਜੇਕਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਸੰਜੇ ਵਰਮਾ ਮਾਮਲੇ ਵਿਚ ਪੁਲਿਸ ਨੇ ਛਾਪਾ ਮਾਰਿਆ ਸੀ ਜਿਥੇ ਮੁਕਾਬਲਾ ਹੋਇਆ। ਮੁਕਾਬਲੇ ਵਿਚ ਦੋ ਮੁਲਜ਼ਮ ਢੇਰ ਹੋ ਗਏ। ਦੱਸਿਆ ਜਾ ਰਿਹਾ ਕਿ ਅਬੋਹਰ ਦੇ ਪੰਜ ਪੀਰ ਇਲਾਕੇ ਦੇ ਨੇੜੇ ਦੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਲਾਸ਼ਾਂ ਮੌਕੇ ਉਤੇ ਪਈਆਂ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਇਕ ਪੁਲਿਸ ਕਰਮਚਾਰੀ ਦੇ ਵੀ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ l
ਪੰਜਾਬ ਪੁਲਿਸ ਦੀ ਟੀਮ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੀ ਸੀ। ਇਸ ਦੌਰਾਨ ਤਿੰਨ ਅਣਪਛਾਤੇ ਹਮਲਾਵਰਾਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰਕੇ ਗੈਂਗਸਟਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਮਾਰੇ ਗਏ ਗੈਂਗਸਟਰ ਨੇ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਅਤੇ ਹੋਰ ਮਦਦ ਮੁਹੱਈਆ ਕਰਵਾਈ ਸੀ। ਮੁਕਾਬਲੇ ਵਿਚ ਸੀਨੀਅਰ ਕਾਂਸਟੇਬਲ ਮਨਿੰਦਰ ਸਿੰਘ ਜ਼ਖਮੀ ਹੋ ਗਿਆ। ਪੁਲਿਸ ਨੂੰ ਮੌਕੇ ਤੋਂ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ, ਜਾਂਚ ਜਾਰੀ ਹੈ ਅਤੇ ਜਲਦੀ ਹੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।