40 ਕਿਲੋ ਹੈਰੋਇਨ ਸਮੇਤ 6 ਤਸਕਰ ਕਾਬੂ - ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 8 ਜੁਲਾਈ-ਸਰਹੱਦ ਪਾਰੋਂ ਨਾਰਕੋ-ਤਸਕਰੀ ਵਿਰੁੱਧ ਇਕ ਮਹੱਤਵਪੂਰਨ ਸਫਲਤਾ ਵਿਚ ਬਠਿੰਡਾ ਪੁਲਿਸ ਨੇ ਇਕ ਵਿਦੇਸ਼ੀ ਤਸਕਰ ਦੁਆਰਾ ਚਲਾਏ ਜਾ ਰਹੇ ਨੈੱਟਵਰਕ ਤਹਿਤ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਕਾਰਟੇਲ ਦੇ ਛੇ ਮੁੱਖ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਖੇਪ ਪਾਕਿਸਤਾਨ-ਆਧਾਰਿਤ ਹੈਂਡਲਰਾਂ ਦੁਆਰਾ ਪੰਜਾਬ ਵਿਚ ਭੇਜੀ ਗਈ ਸੀ। ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਦੇ ਪੂਰੇ ਵਿਸਥਾਰ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ, ਜਿਸ ਵਿਚ ਇਸਦੇ ਸਰਹੱਦ ਪਾਰ ਸਬੰਧ ਵੀ ਸ਼ਾਮਿਲ ਹਨ। ਪੰਜਾਬ ਸਰਕਾਰ ਪਾਕਿਸਤਾਨ-ਪ੍ਰਯੋਜਿਤ ਨਾਰਕੋ-ਅੱਤਵਾਦ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਨਸ਼ਾ-ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।