ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਚ ਸ਼ਾਸਤਰੀ ਸੰਗੀਤ ਦਾ ਮਾਣਿਆ ਆਨੰਦ

ਬ੍ਰਾਜ਼ੀਲੀਆ [ਬ੍ਰਾਜ਼ੀਲ], 8 ਜੁਲਾਈ (ਏਐਨਆਈ): ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਬ੍ਰਾਜ਼ੀਲ ਦੇ ਰਾਜ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬ੍ਰਾਜ਼ੀਲ ਦੇ ਅਲਵੋਰਾਡਾ ਪੈਲੇਸ ਵਿਖੇ ਗਰਮਜੋਸ਼ੀ ਨਾਲ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਪਹੁੰਚਣ 'ਤੇ, ਉਨ੍ਹਾਂ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਹਾਰਮੋਨੀਅਮ ਪ੍ਰਦਰਸ਼ਨ ਦਾ ਆਨੰਦ ਮਾਣਨ ਦਾ ਇਕ ਵਿਲੱਖਣ ਪਲ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲੀਆ ਦੇ ਅਲਵੋਰਾਡਾ ਪੈਲੇਸ ਵਿਖੇ ਉਨ੍ਹਾਂ ਦੇ ਰਸਮੀ ਸਵਾਗਤ ਵਿਚ ਹਾਰਮੋਨੀਅਮ ਅਤੇ ਤਬਲਾ ਵਰਗੇ ਰਵਾਇਤੀ ਸਾਜ਼ਾਂ ਦੀ ਵਰਤੋਂ ਕਰਦੇ ਹੋਏ ਭਾਰਤੀ ਸ਼ਾਸਤਰੀ ਸੰਗੀਤਕ ਪੇਸ਼ਕਾਰੀ ਦਾ ਆਨੰਦ ਮਾਣਿਆ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਹੱਥ ਜੋੜ ਕੇ ਕਲਾਕਾਰਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੂੰ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ। ਅਲਵੋਰਾਡਾ ਪੈਲੇਸ ਵਿਖੇ ਭਾਰਤ ਅਤੇ ਬ੍ਰਾਜ਼ੀਲ ਦੇ ਰਾਸ਼ਟਰੀ ਗੀਤ ਵਜਾਏ ਗਏ।