JALANDHAR WEATHER

ਮਹਾਰਾਜਾ ਅਗਰਸੇਨ ਜੈਅੰਤੀ ਰਾਜ ਪੱਧਰੀ ਸਮਾਗਮ ਵਜੋਂ ਮਨਾਈ ਜਾਵੇਗੀ-ਸਰੂਪ ਚੰਦ ਸਿੰਗਲਾ

ਤਪਾ ਮੰਡੀ (ਬਰਨਾਲਾ), 8 ਜੁਲਾਈ (ਵਿਜੇ ਸ਼ਰਮਾ)-ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਐਲਾਨ ਕੀਤਾ ਹੈ ਕਿ ਇਸ ਵਰ੍ਹੇ ਮਹਾਰਾਜਾ ਅਗਰਸੇਨ ਜੈਅੰਤੀ ਰਾਜ ਪੱਧਰ 'ਤੇ ਬਹੁਤ ਹੀ ਸ਼ਰਧਾ ਅਤੇ ਮਾਣ ਨਾਲ ਮਨਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੇਨ ਦੇ ਸਿਧਾਂਤ ਅਜੇ ਵੀ ਸਮਾਜ ਵਿਚ ਸਮਾਨਤਾ, ਉੱਦਮ ਅਤੇ ਸੇਵਾ ਦੀ ਭਾਵਨਾ ਨੂੰ ਪ੍ਰੇਰਿਤ ਕਰਦੇ ਹਨ। ਇਸ ਜੈਅੰਤੀ ਨੂੰ ਸਿਰਫ਼ ਇਕ ਸਮਾਗਮ ਹੀ ਨਹੀਂ ਸਗੋਂ ਸਮਾਜਿਕ ਚੇਤਨਾ ਅਤੇ ਏਕਤਾ ਦਾ ਇਕ ਪ੍ਰਤੀਕ ਬਣਾਉਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਗਲਾ ਨੇ ਅਗਰਵਾਲ ਸਭਾ ਪੰਜਾਬ ਦੇ ਸੂਬਾ ਸਕੱਤਰ, ਜਨਰਲ ਮੋਹਿਤ ਸਿੰਗਲਾ ਦਾ ਹਾਲ-ਚਾਲ ਜਾਨਣ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ ਤੇ ਕਿਹਾ ਕਿ ਆਉਣ ਵਾਲੀ ਜੈਅੰਤੀ ਦਿਵਸ ਦੀ ਰੂਪ-ਰੇਖਾ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਹੈ, ਜਿਸ ਵਿਚ ਸਥਾਨ, ਮੁੱਖ ਮਹਿਮਾਨ, ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਾਗੀਦਾਰੀ ਅਤੇ ਨੌਜਵਾਨਾਂ ਦੀ ਸਰਗਰਮੀ ਸ਼ਾਮਿਲ ਹੈ। ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਸਮਾਗਮ ਵਿਚ ਸੱਭਿਆਚਾਰਕ ਪ੍ਰੋਗਰਾਮ, ਸਮਾਜਿਕ ਸੰਵਾਦ, ਪ੍ਰੀਤੀ-ਭੋਜ ਅਤੇ ਪ੍ਰੇਰਨਾਦਾਇਕ ਬੁਲਾਰਿਆਂ ਦੇ ਭਾਸ਼ਣ ਸ਼ਾਮਿਲ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ