ਜੰਡਿਆਲਾ ਗੁਰੂ ਪੁਲਿਸ ਵਲੋਂ ਐਨਕਾਊਂਟਰ, ਇਕ ਬਦਮਾਸ਼ ਜ਼ਖਮੀ

ਟਾਂਗਰਾ, 8 ਜੁਲਾਈ (ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਪੁਲਿਸ ਵਲੋਂ ਐਸ.ਪੀ. ਡੀ. ਦੀ ਅਗਵਾਈ ਵਿਚ ਬੀਤੀ ਦੇਰ ਰਾਤ ਸੁਰਿੰਦਰ ਕਰਾਇਨਾ ਸਟੋਰ ਜੰਡਿਆਲਾ ਗੁਰੂ ਵਿਖੇ ਹੋਈ ਫਾਇਰਿੰਗ ਦੌਰਾਨ ਇਕ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਇਕ ਪਿਸਟਲ ਚੌਹਾਨ ਨੇੜੇ ਡਰੇਨ ਉਤੇ ਨੱਪਿਆ ਹੈ ਜਦੋਂ ਉਸਦੇ ਦੱਸਣ ਉਤੇ ਪੁਲਿਸ ਅਧਿਕਾਰੀ ਡਰੇਨ ਉਤੇ ਪਿਸਟਲ ਦੀ ਬਰਾਮਦੀ ਲਈ ਪਹੁੰਚੇ ਤਾਂ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਦੇ ਤਿੰਨ ਫਾਇਰ ਕਰ ਦਿੱਤੇ। ਜਵਾਬੀ ਪੁਲਿਸ ਦੀ ਫਾਇਰਿੰਗ ਦੌਰਾਨ ਗੁਰਪ੍ਰੀਤ ਸਿੰਘ ਦੀ ਲੱਤ ਵਿਚ ਗੋਲੀ ਲੱਗੀ। ਜ਼ਖਮੀ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ।